Thursday, February 26, 2026

ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿਚ ਇੱਕ ਮੀਟਿੰਗ ਦਾ ਆਯੋਜਿਨ

ਬਠਿੰਡਾ, 25 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਜੱਸੀ)- ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ. ਪਰਮਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਮੇਤ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਮਿਤੀ 11.02.2017 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿਚ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ।

PPN2501201721

ਇਸ ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਕੀਤੀ ਅਤੇ ਇਸ ਮੀਟਿੰਗ ਵਿਚ ਸਾਰੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ, ਜ਼ਿਲ੍ਹਾਂ ਅਟਾਰਨੀ, ਮੈਨੇਜਰ ਲੀਡ ਬੈਂਕ ਅਤੇ ਬੈਂਕ ਕੇਸਾਂ, ਬੀਮਾਂ ਕੰਪਨੀਆਂ ਦੇ ਕੇਸਾਂ, ਐਮ.ਏ.ਸੀ.ਟੀ ਕੇਸਾਂ ਅਤੇ 138 ਨੈਗੋਸ਼ੇਬਲ ਇੰਸਟੋਮੈਂਟਸ ਕੇਸਾਂ ਨੂੰ ਦੇਖਣ/ਝਗੜਨ ਵਾਲੇੇ ਵਕੀਲ ਸਹਿਬਾਨ ਨੂੰ ਵੀ ਬੁਲਾਇਆ ਗਿਆ। ਮੀਟਿੰਗ ਦੇ ਦੌਰਾਨ ਅਦਾਲਤਾਂ ਵਿਚ ਲੰਬਿਤ ਪਏ ਕੇਸਾਂ ਦੀ ਗਿਣਤੀ ਲੋਕ ਅਦਾਲਤਾਂ ਰਾਹੀ ਘਟਾਉਣ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।ਇਸ ਮੀਟਿੰਗ ਵਿਚ ਵਕੀਲ ਸਹਿਬਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ  ਲੋਕ ਅਦਾਲਤਾਂ ਦੇ ਲਾਭਾਂ ਬਾਰੇ ਲਿਟੀਗੈਂਟਸ (ਲੋਕਾਂ) ਨੂੰ ਜਾਣਕਾਰੀ ਦੇਣ। ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਅੱਗੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਿਊ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਹਰ ਦੋ ਮਹੀਨੇ ਬਾਅਦ ਇਕ ਨੈਸ਼ਨਲ ਲੋਕ ਅਦਾਲਤ ਦਾ ਆਯੋਜਿਤ ਕੀਤਾ ਜਾਵੇਗਾ ਜੋ ਪਿਛਲੇ ਸਾਲ ਮਹੀਨਾ ਵਿਚ ਇਕ ਵਾਰ ਲਗਾਈ ਜਾਂਦੀ ਸੀ। ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਨ੍ਹਾਂ ਲੋਕ ਅਦਾਲਤਾਂ ਵਿਚ ਹਰ ਤਰ੍ਹਾਂ ਦੀ ਕੇਸਾਂ ਜਿਵੇਂ ਕਿ ਫੌਜਦਾਰੀ ਕਮਪਾਊਡਏਬਲ ਕੇਸ, 138 ਨੈਗੋਸ਼ੇਬਲ ਇੰਸਟੋਮੈਂਟਸ ਕੇਸ, ਬੈਕ ਰਿਕਵਰੀ ਕੇਸ, ਐਕਸੀਡੈਂਟ ਕੇਸ, ਮੈਟਰੀਮੋਨੀਅਲ ਕੇਸ, ਲੇਬਰ ਡਿਸਪਊਂਟ ਕੇਸ, ਜ਼ਮੀਨ ਐਕੋਜੀਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲ (ਜਿਸ ਵਿਚ ਚੋਰੀ ਦੇ ਕੇਸ ਸ਼ਾਮਿਲ ਨਹੀਂ ਹੋਣਗੇ) ਸਰਵਿਸ ਮੈਟਰ (ਜੋ ਕੇ ਤਨਖਾਹ ਭੱਤੇ ਅਤੇ ਰਿਟਾਇਰਮੈਂਟ ਲਾਭ ਸ਼ਾਮਿਲ ਹਨ), ਰੈਵਿਨਿਊ ਅਤੇ ਹੋਰ ਸਿਵਲ ਕੇਸ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ 11.02.2017 ਨੂੰ ਲਗਾਏ ਜਾ ਸਕਦੇ ਹਨ। ਆਮ ਲੋਕਾਂ ਨੂੰ ਇਕ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਨ੍ਹਾਂ ਨਾਲ ਲੋਕਾਂ ਦਾ ਸਮਾਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply