ਅੰਮ੍ਰਿਤਸਰ, 14 ਜੂਨ (ਦੀਪ ਦਵਿੰਦਰ ਸਿੰਘ)- ਜਨਵਾਦੀ ਲੇਖਕ ਸੰਘ, ਵਿਰਸਾ ਵਿਹਾਰ ਸੋਸਾਇਟੀ ਅਤੇ ਕੌਮਾਂਤਰੀ ਇਲਮ ਵੱਲੋਂ ਅਜੋਕੀ ਪੰਜਾਬੀ ਕਹਾਣੀ ਸਮਾਜਿਕ ਵਰਤਾਰਿਆਂ, ਮਾਨਵੀ ਰਿਸ਼ਤਿਆਂ ਅਤੇ ਜਿੰਦਗੀ ਦੀਆਂ ਲੋੜਾਂ-ਥੋੜਾਂ ਤਲਾਸ਼ਦੇ ਪਾਤਰਾਂ ਦੇ ਜਰੀਏ ਪੰਜਾਬੀ ਸਾਹਿਤ ‘ਚ ਨਿਵੇਕਲੀਆਂ ਪੈੜਾਂ ਸਿਰਜਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ, ਜਿਹੜੇ ਪਿਛਲੇ ਵਰ੍ਹੇ 11 ਅਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੀ ਪਤਨੀ ਸਮੇਤ ਭਿਆਨਕ ਕਾਰ ਹਾਦਸੇ ‘ਚ ਵਿਛੋੜਾ ਦੇ ਗਏ ਸਨ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਤੇ ਅਧਾਰਿਤ ਕਥਾ ਪੁਸਤਕ ‘ਏਨੀ ਮੇਰੀ ਬਾਤ’ ਲੋਕ ਅਰਪਣ ਰਸਮ ਅਤੇ ਵਿਚਾਰ ਚਰਚਾ ਸਥਾਨਕ ਵਿਰਸਾ ਵਿਹਾਰ ਵਿਖੇ ਹੋਵੇਗੀ। ਸ੍ਰੀ ਦੇਵ ਦਰਦ, ਦੀਪ ਦਵਿੰਦਰ ਸਿੰਘ, ਨਿਰਮਲ ਅਰਪਣ, ਗੁਰਦੇਵ ਸਿੰਘ ਮਹਿਲਾਂਵਾਲਾ, ਹਜਾਰਾ ਸਿੰਘ ਚੀਮਾ, ਸੁਦੀਪ ਸਿੰਘ ਅਤੇ ਜਗਦੀਸ਼ ਸਚਦੇਵਾ ਆਦਿ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਅੱਜ 15 ਜੂਨ ਸ਼ਾਮ 3-00 ਵਜੇ ਹੋਣ ਵਾਲੇ ਇਸ ਪ੍ਰੋਗਰਾਮ ‘ਚ ਬਲਦੇਵ ਸਿੰਘ ਸੜਕਨਾਮਾ, ਕੇਵਲ ਧਾਲੀਵਾਲ, ਪਰਮਿੰਦਰਜੀਤ, ਸੁਖਵਿੰਦਰਪ੍ਰੀਤ ਘਣੀਆ ਆਦਿ ਪ੍ਰਧਾਨਗੀ ਕਰਨਗੇ, ਜਦੋਂਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਮੁੱਖ ਮਹਿਮਾਨ ਅਤੇ ਦੋਆਬਾ ਗਰੁੱਪ ਆਫ ਕਾਲਜਸ ਦੇ ਡਾਇਰੈਕਟਰ ਮਨਜੀਤ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ।ਇੱਥੇ ਇਹ ਵੀ ਦੱਸਣਯੋਗ ਹੈ ਕਿ ਚਰਚਾ ਅਧੀਨ ਪੁਸਤਕ ਦੀਪ ਦਵਿੰਦਰ ਸਿੰਘ ਅਤੇ ਜਿੰਦਰ ਦੀ ਸਾਂਝੀ ਸੰਪਾਦਨਾ ਹੇਠ ਛਪੀ ਇਸ ਪੁਸਤਕ ਦਾ ਨਾਮਕਰਨ ਅਤੇ ਟਾਈਟਲ ਆਦਿ ਦਾ ਸਮੁੱਚਾ ਕਾਰਜ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਆਪਣੇ ਹੱਥੀਂ ਕਰਕੇ ਗਏ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …