
ਅੰਮ੍ਰਿਤਸਰ, 14 ਜੂਨ (ਜਗਦੀਪਸਿੰਘ ਸੱਗੂ)- ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਹੈ।ਇਸ ਸਮਰ ਕੋਚਿੰਗ ਕੈਂਪ ਵਿੱਚ ਬਾਸਕਟਬਾਲ, ਹੈਂਡਬਾਲ, ਵਾਲੀਬਾਲ, ਖੋ–ਖੋ, ਸਕੇਟਿੰਗ, ਟੇਬਲ–ਟੇਨਿਸ, ਬੈਡਮਿੰਟਨ, ਗਤਕਾ ਅਤੇ ਟਾਈਕਵਾਡੋ ਖੇਡਾਂ ਦੀ ਸਿਖਜਾਈ ਮਾਹਿਰ ਕੋਚਾਂ ਵਜੋਂ ਦਿਤੀ ਗਈ। ਇਸ ਕੈਂਪ ਦੀ ਸਮਾਪਤੀ ਸਮੇਂ ਖੇਡ ਡਾਇਰੈਕਟਰ ਸ: ਜਸਬੀਰ ਸਿੰਘ ਖਿਆਲਾ ਅਤੇ ਸਕੂਲ ਦੇ ਮੈਂਬਰ ਇੰਚਾਰਜ ਸ: ਹਰਮਿੰਦਰ ਸਿੰਘ, ਸ: ਮਨਮੋਹਨ ਸਿੰਘ ਸੇਠੀ ਅਤੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਅਤੇ ਵੱਖ ਵੱਖ ਖੇਡਾਂ ਦੇ ਕੋਚ ਸ਼ਾਮਲ ਹੋਏ। ਖੇਡ ਡਾਇਰੈਕਟਰ ਨੇ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਬਾਰੇ ਉਤਸ਼ਾਹਿਤ ਕੀਤਾ ਅਤੇ ਪੜਾਈ ਦੇ ਨਾਲ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਸਪੋਰਟਸ ਕੈਂਪ ਵਿੱਚ ਵੱਖ – ਵੱਖ ਖੇਡਾਂ ਵਿੱਚ ਲਗਭਗ ੧੫੦ ਵਿਦਿਆਰਥੀਆਂ ਨੇ ਭਾਗ ਲਿਆ।
Punjab Post Daily Online Newspaper & Print Media