Thursday, February 26, 2026

ਐਵਲਾਨ ਗਰਲਜ਼ ਸੀਨੀ: ਸੈਕੰ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ

ਪਠਾਨਕੋਟ, 25 ਜਨਵਰੀ (ਪੰਜਾਬ ਪੋਸਟ ਬਿਊਰੋ)- ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਐਵਲਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰ ਦਾ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਕੀਤੀ ਅਤੇ ਲਾਈਵ ਟੈਲੀਕਾਸਟ ਦੇ ਰਾਹੀ ਜਿਲ੍ਹਾ ਪਠਾਨਕੋਟ ਦੇ ਵੋਟਰਾਂ ਨੂੰ ਵੋਟਰ ਪ੍ਰਣ ਕਰਵਾਇਆ।PPN2501201750ਇਸ ਸਮੇਂ ਹੋਰਨਾਂ ਤੋਂ ਇਲਾਵਾ ਸਵਰਸ਼੍ਰੀ ਪੁਨੀਤ ਕੁਮਾਰ ਅਬਜਰਬਰ ਜਨਰਲ, ਸੁਨੀਲ ਕੁਮਾਰ ਪੁਲਿਸ ਅਬਜਰਬਰ, ਸੁਮਿਤ ਕੁਮਾਰ ਵਰਮਾ ਖਰਚਾ ਅਬਜਰਬਰ,  ਸ. ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਮ-ਵਧੀਕ ਜਿਲ੍ਹਾ ਚੋਣ ਅਫਸਰ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਟਿੰਗ ਅਫਸਰ ਵਿਧਾਨ ਸਭਾ ਹਲਕਾ 002-ਭੋਆ, ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਰਾਜੇਸ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ(ਸ), ਰਜਿੰਦਰ ਸਿੰਘ ਤਹਿਸੀਲਦਾਰ ਚੋਣਾਂ, ਸਰਬਜੀਤ ਸਿੰਘ ਕਾਨੂੰਗੋ, ਪ੍ਰਿਸ਼ੀਪਲ ਮਨਜੀਤ ਮਲ, ਊਮਾ ਕੁਮਾਰੀ ਸੀ.ਡੀ.ਪੀ.ਓ.ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ’ਤੇ ਵੋਟਰ ਪ੍ਰਣ ਦਿਵਾਉਣ ਉਪਰੰਤ ਸੰਬੋਧਨ ਕਰਦਿਆ ਸਮੁੱਚੇ ਵੋਟਰਾਂ ਅਤੇ ਨਵੇਂ ਰਜਿਸਟਰਡ ਵੋਟਰਾਂ ਨੂੰ ਵਧਾਈ ਦਿੱਤੀ ਅਤੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ. ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਟਿੰਗ ਅਫਸਰ ਵਿਧਾਨ ਸਭਾ ਹਲਕਾ 002-ਭੋਆ ਨੂੰ ਬੈਸਟ ਰਿਟਰਨਿੰਗ ਅਧਿਕਾਰੀ ਵਜੋਂ 2 ਹਜਾਰ ਰੁਪਏ ਨਕਦ ਅਤੇ ਸਨਮਾਨ ਪੱਤਰ, ਸਹੀਦ ਮੱਖਣ ਸਿੰਘ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਿਕਾ-ਕਮ-ਨੋਡਲ ਅਫਸਰ ਨੀਨੂੰ ਗੁਪਤਾ ਨੂੰ 1500 ਰੁਪਏ ਅਤੇ ਸਨਮਾਨਤ ਪੱਤਰ , ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਭੋਆ ਦੇ ਬੀ.ਐਲ.ਓ. ਰਵੀ ਕੁਮਾਰ ਨੂੰ 1000 ਰੁਪਏ ਨਕਦ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾਂ ਦੇ ਪ੍ਰਿਸੀਪਲ ਬਲਵਿੰਦਰ ਸੈਣੀ ਅਤੇ ਅਧਿਆਪਕ ਨੀਰਜ ਸਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੁਜਾਨਪੁਰ ਦੇ ਅਧਿਆਪਕ ਪ੍ਰਦੀਪ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਕਲਾਂ ਦੇ ਅਧਿਆਪਕ ਅੰਕੂਸ ਪ੍ਰਿਯੇ, ਸਰਕਾਰੀ ਹਾਈ ਸਕੂਲ ਦੁੱਖ ਨਿਆਲੀ ਦਾ ਅਧਿਆਪਕ ਅਮਿਤ ਡੋਗਰਾ, ਸਰਕਾਰੀ ਹਾਈ ਸਕੂਲ ਵਸਾਓਬਾੜਵਾਂ ਦਾ ਮੁੱਖ ਅਧਿਆਪਕ ਮੁਨੀਸ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਦੁਰੰਗ ਖੱਡ ਦੇ ਧੀਰਜ ਕੁਮਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਦੇ ਅਧਿਆਪਕ ਲਲਿਤ ਕੁਮਾਰ, ਸ੍ਰੀ ਸਾਂਈ ਕਾਲਜ ਦੇ ਪ੍ਰੋਫੈਸਰ ਸ੍ਰੀ ਅਮਨ ਠਾਕੁਰ, ਐਮ.ਸੀ.ਐਸ. ਸਕੂਲ ਦੀ ਵਿਦਿਆਰਥਣ ਜਾਨਵੀ ਅਗਰਵਾਲ, ਸਰਕਾਰੀ ਹਾਈ ਸਕੂਲ ਸਿਆਲੀ ਕੂਲੀਆਂ ਦਾ ਵਿਦਿਆਰਥੀ ਸਾਹਿਲ ਅਤੇ ਆਦਿ ਨੂੰ ਸਵੀਪ ਅਤੇ ਵੋਟਰ ਰਜਿਸਟ੍ਰੇਸਨ ਲਈ ਵਧੀਆ ਕਾਰਗੁਜਾਰੀ ਕਰਨ ਲਈ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਵੋਟਰ ਦਿਵਸ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਕਰਵਾਏ ਭਾਸ਼ਣ, ਸਿਰਲੇਖ ਅਤੇ ਡਰਾਇੰਗ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨਵੇਂ ਰਜਿਸਟਰਡ ਵੋਟਰਾਂ ਨੂੰ ਕਿਹਾ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ।
ਇਸ ਮੋਕੇ ਤੇ ਮੂਸਾਇਰੇ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਇਰ ਡਾ. ਰਵੀ ਜਿਆਂ, ਡਾ. ਮਨੂੰ ਮਿਹਰਬਾਨ, ਮਹੇਸਪਾਲ ਫਾਜਿਲ, ਪੂਰਨ ਅਹਿਸਾਨ,ਦਵਿੰਦਰ ਅੱਤਰੀ,ਰਾਜ ਕੁਮਾਰ ਆਦਿ ਨੇ ਆਪਣੀਆਂ ਕਵਿਤਾਵਾਂ ਪੇਸ ਕੀਤੀਆਂ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਸਾਰੇ ਸਾਇਰਾਂ ਨੂੰ ਦੋਸਾਲਾ ਅਤੇ ਸਨਮਾਨ ਪੱਤਰ ਭੇਂਟ ਕਰ ਕੇ ਸਨਮਾਨਤ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply