Thursday, August 6, 2026

ਸਿਰਫ ਮਨ ਕੀ ਬਾਤ `ਚ ਹੀ ਪੰਜਾਬ ਦੀ ਗੱਲ ਹੀ ਕਰਦੇ ਹਨ ਪ੍ਰਧਾਨ ਮੰਤਰੀ- ਔਜਲਾ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਹਲਕਾ ਵਿਧਾਨ ਸਭਾ ਅਟਾਰੀ ਦੇ ਪਿੰਡ ਪੰਡੋਰੀ ਵੜੈਚ ਵਿੱਚ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ।

PPN2601201707

ਭਾਰੀ ਮੀਂਹ ਤੇ ਸਖ਼ਤ ਠੰਡ ਦੇ ਬਾਵਜੂਦ ਲੋਕ ਔਜਲਾ ਦੇ ਵਿਚਾਰਾਂ ਨੂੰ ਸੁਨਣ ਲਈ ਪੁੱਜੇ ਹੋਏ ਸਨ।ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੰਗਲ ਰਾਜ ਤੋਂ ਮੁਕਤੀ ਮਿਲਣ ਵਾਲੀ ਹੈ।ਉਨ੍ਹਾਂ ਕਿਹਾ ਕਿ 10 ਸਾਲ ਤਕ ਪੰਜਾਬ ਦੇ ਲੋਕਾਂ ਨੇ ਸੰਤਾਪ ਭੋਗਿਆ ਹੈ।ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੈ।ਦੁਨੀਆ ਜਾਣਦੀ ਹੈ ਕਿ ਪੰਜਾਬ ਇਸ ਸਮੇਂ ਕਾਲੇ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਇਕ ਸ਼ਾਜਿਸ਼ ਦੇ ਤਹਿਤ ਸਿੱਖਿਆ ਤੋ ਵਾਂਝੇ ਕਰਕੇ ਨਸ਼ਿਆਂ ’ਤੇ ਲਾਇਆ ਗਿਆ ਹੈ। ਪੰਜਾਬ ਦੇ ਵਸਨੀਕ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਜ਼ਹਿਰ ਤੋਂ ਬਚਾਉਾਂਣ ਈ ਧੜਾਧੜ ਪੰਜਾਬ ਤੋਂ ਬਾਹਰ ਭੇਜ ਰਹੇ ਹਨ। PPN2601201708

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜੇ ਹਾਲਾਤਾਂ ’ਚੋਂ ਕੱਢਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਵੀ ਕੋਈ ਉਪਰਾਲਾ ਨਹੀ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਮਨ ਕੀ ਬਾਤ ਵਿੱਚ ਹੀ ਪੰਜਾਬ ਦੇ ਹਾਲਾਤਾਂ ਬਾਰੇ ਗੱਲਾਂ ਹੀ ਕਰਦੇ ਹਨ, ਪਰ ਕੋਈ ਠੋਸ ਉਪਰਾਲਾ ਨਹੀ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅੱਜ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਦੀ ਲੋੜ ਹੈ, ਜੋ ਦ੍ਰਿੜ ਇੱਛਾ ਸ਼ਕਤੀ ਨਾਲ ਪੰਜਾਬ ਦਾ ਸੁਧਾਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਹ ਕਾਲੇ ਦਿਨ ਜਾਣ ਵਾਲੇ ਹਨ ਤੇ ਪੰਜਾਬ ਵਿਚ 11 ਮਾਰਚ ਤੋਂ ਇਕ ਨਵੀਂ ਸਵੇਰ ਦੀ ਸ਼ੁਰੂਆਤ ਹੋਵੇਗੀ।ਇਸ ਮੌਕੇ ’ਤੇ ਹਾਜ਼ਰ ਲੋਕਾਂ ਨੇ ਜੈਕਾਰਿਆਂ ਤੇ ਅਕਾਸ਼ ਗੁੰਜਾਉ ਨਾਅਰਿਆਂ ਨਾਲ ਗੁਰਜੀਤ ਸਿੰਘ ਔਜਲਾ ਦਾ ਸੁਆਗਤ ਕੀਤਾ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply