Wednesday, February 25, 2026

ਜੋਰਦਾਰ ਬਾਰਿਸ਼ `ਚ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ- ਕਈ ਪਰਿਵਾਰ ਆਪ `ਚ ਸ਼ਾਮਿਲ

ਤਰਸਿੱਕਾ, 26 ਜਨਵਰੀ (ਕੰਵਲ ਜੋਧਾ ਨਗਰੀ)- ਹਲਕਾ ਜੰਡਿਆਲਾ ਗੁਰੁ ਦੇ ਅਧੀਨ ਆਉਦੇਂ ਪਿੰਡ ਜੋਧਾ ਨਗਰੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟਰੀਅਰ ਅਮਰਦੀਪ ਸਿੰਘ ਗੋਪੀ, ਜਥੇਦਾਰ ਹਰਜੀਤ ਸਿੰਘ ਦੇ ਘਰ ਵਰਕਰਾਂ ਵੱਲੋਂ ਲੋਕਾਂ ਦੀ ਸਭਾ ਬੁਲਾਈ ਗਈ।ਬੇਸ਼ਕ ਇਸ ਤਂੋ ਪਹਿਲਾਂ ਵੀ ਕਾਂਗਰਸ ਵੱਲੋਂ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈਣ ਦੀ ਕੋਸ਼ਿਸ ਕੀਤੀ ਗਈ, ਜਦੋ ਕਿ ਅਕਾਲੀਆਂ ਦਾ ਪਿੰਡ ਦੇ ਲੋਕਾਂ ਵੱਲਂੋ ਬਾਈਕਾਟ ਹੋਣ ਕਰਕੇ ਪਿੰਡੋ ਬਾਹਰ ਬਹਿਕ `ਤੇ ਪ੍ਰੋਗਰਾਮ ਰੱਖਿਆ ਗਿਆ।ਇਹਨਾਂ ਪਾਰਟੀਆਂ ਦੇ ਝੂਠੇ ਵਾਦਿਆਂ ਤੋਂ ਅੱਕੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਝਾੜੂ ਚੁੱਕ ਲਿਆ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਤੇ ਕਾਂਗਰਸੀ ਦੇ ਝੂਠੇ ਵਾਅਦਿਆਂ ਦੇ ਦਬਾਅ ਥੱਲੇ ਲੋਕਾਂ ਦੇ ਘਰਾਂ ਉਤੇ ਆਪਣੇ ਝੰਡੇ ਲਗਾ ਰਹੇ ਹਨ।ਪਰ ਲੋਕ ਆਪਣਾ ਗੁੱਸਾ ਆਉਣ ਵਾਰੀ 4 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਅ ਕੇ ਕੱਢਣਗੇ  ।

PPN2601201719
ਪਾਰਟੀ ਬਲਾਰਿਆਂ ਵਲੋਂ ਅਕਾਲੀਆਂ ਦੇ ਪਿਛਲੇ 10 ਸਾਲਾਂ ਦੀਆਂ ਪੋਲਾਂ ਖੋਲੀਆਂ ਗਈਆਂ।ਜਿਸ ਵਿੱਚ ਜੋਧਾ ਨਗਰੀ ਦੇ ਲੋਕਾਂ ਵੱਲਂੋ ਅਕਾਲੀ ਸਰਕਾਰ ਦੌਰਾਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਭਾਰੀ ਰੋਸ ਵੇਖਣ ਨੂੰ ਮਿਲਿਆ।ਜੋਰਦਾਰ ਬਾਰਿਸ਼ ਹੋਣ ਦੇ ਬਾਵਜੂਦ ਵੀ ਲੋਕ ਹੱਕ ਸੱਚ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਬੇਖੋਫ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਈ.ਟੀ.ਓ ਹਰਭਜਨ ਸਿੰਘ ਨੂੰ ਸੁਣਨ ਵਾਸਤੇ ਪਹੁੰਚੇ। ਪਹਿਲਾ ਜਥੇਦਾਰ ਮਹਿੰਦਰ ਸਿੰਘ ਛੱਜਲਵੱਡੀ ਨੇ ਆਈ ਹੋਈ ਸੰਗਤ ਨੂੰ ਜੀ ਆਇਆ ਆਖਿਆ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਉਮੀਦਵਾਰ ਹਰਭਜਨ ਸਿੰਘ ਵਲੋਂ ਲੋਕਾਂ ਨੂੰ ਪਾਰਟੀ ਲਈ ਵੋਟ ਪਾਉਣ ਅਤੇ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ।
ਇਸ ਮੋਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝੱਟਕਾ ਲੱਗਾ ਜਦੋਂ ਕਿ ਵੱਡੀ ਗਿਣਤੀ `ਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਈ.ਟੀ.ਓ ਹਰਭਜਨ ਸਿੰਘ ਦਾ ਸਨਮਾਨ ਕਰਨ ਵਾਲੇ ਭਗਤ ਕਿਸੋਰ, ਮਨੋਹਰ ਸਾਹ, ਬਲਕਾਰ ਸਿੰਘ ਫੌਜੀ, ਰਮਨਜੀਤ ਸਿੰਘ ਸਿੱਧੂ, ਜਗਦੀਸ ਸਿੰਘ ਮੰਗਾਂ, ਤਲਵਿੰਦਰ ਸਿੰਘ ਬਾਉ, ਮੁੱਖਬੈਨ ਸਿੰਘ, ਸਤਨਾਮ ਸਿੰਘ ਟੇਲਰ, ਰਣਜੀਤ ਸਿੰੰਘ, ਅਜੀਤ ਸਿੰਘ, ਅਮਰੀਕ ਸਿੰਘ ਮੈਂਬਰ, ਅਸ਼ੋਕ ਕੁਮਾਰ, ਗੁਰਦੇਵ ਸਿੰਘ ਚੱਥਰਥ, ਦਲਜੀਤ ਸਿੰਘ, ਕੁਲਵੰਤ ਸਿੰਘ, ਨਿੰਮਾ ਠੇਕੇਦਾਰ, ਗਿਆਨੀ ਸੁਖਦੇਵ ਸਿੰਘ, ਓ.ਪੀ, ਨਿਰਮਲ ਸਿੰਘ, ਤੀਰਥ ਸਿੰਘ, ਦਿਲਬਾਗ ਸਿੰਘ, ਬੂਟਾ ਸਿੰਘ ਮੈਬਰ, ਬੂਟਾ ਸਿੰਘ ਰਿਆੜ, ਨੰਬਰਦਾਰ ਕਸ਼ਮੀਰ ਸਿੰਘ, ਦੇਬੂ, ਚੈਂਚਲ ਸਿੰਘ, ਸੰਤੋਖ ਸਿੰਘ ਸੋਖਾ, ਅਨੰਦ ਕੁਮਾਰ, ਸੋਨੀ, ਵਿਕੀ, ਭਿਨਾ, ਦੀਸ਼ਾ, ਲਵ, ਨਿਰਮਲ, ਰਣਦੀਪ ਸਿੰਘ, ਗੁਰਪ੍ਰੀਤ ਸਿੰਘ, ਵੀਰ ਸਿੰਘ, ਬੁੱਧ ਸਿੰਘ ਤੇ ਲਾਡੀ ਆਦਿ ਹਾਜਿਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply