ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿੱਚ 68 ਵਾਂ ਗਣਤੰਤਰ ਦਿਵਸ ਮਨਾਇਆ ਗਿਆ।

ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵੱਜੋਂ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸਕੱਤਰ, ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਹਰਮਿੰਦਰ ਸਿੰਘ ਐਡੀਸ਼ਨਲ ਆਨਰੇਰੀ ਸਕੱਤਰ, ਸੰਤੋਖ ਸਿੰਘ ਸੇਠੀ ਐਡੀ. ਸਕੱਤਰ (ਐਜੂਕੇਸ਼ਨਲ ਕਮੇਟੀ), ਡਾ. ਧਰਮਵੀਰ ਸਿੰਘ ਡਾਇਰੈਕਟਰ ਐਜ਼ੂਕੇਸ਼ਨਲ ਵਿਸ਼ੇਸ਼ ਤੌਰ `ਤੇ ਪੁੱਜੇ ।ਸਕੂਲ ਦੇ ਮੈਂਬਰ ਇੰਚਾਰਜਾਂ ਸੁਰਜੀਤ ਸਿੰਘ, ਨਵਦੀਪ ਸਿੰਘ, ਰਣਦੀਪ ਸਿੰਘ ਤੇ ਮੈਡਮ ਪ੍ਰਿੰਸੀਪਲ ਅਮਰਜੀਤ ਕੌਰ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ ।ਬੈਂਡ ਦੀ ਧੁਨ `ਤੇ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ।ਦੇਸ਼ ਦੀ ਅਖੰਡਤਾ ਨੂੰ ਦਰਸਾਉਂਦੇ ਹੋਏ ਰੰਗਾਰੰਗ ਪ੍ਰੋਗਰਾਮ ਦੌਰਾਨ ਮਜੀਠਾ ਬਾਈਪਾਸ ਸਕੂਲ ਨੇ ਹਰਿਆਣਵੀ, ਇੰਟਰਨੈਸ਼ਨਲ ਸਕੂਲ ਨੇ ਕਸ਼ਮੀਰੀ ਤੇ ਸੁਲਤਾਨਵਿੰਡ ਲਿੰਕ ਰੋਡ ਦੇ ਬੱਚਿਆਂ ਨੇ ਗੁਜਰਾਤੀ ਨ੍ਰਿਤ, ਕੋਰੀਓਗ੍ਰਾਫੀ ਤੇ ਭੰਗੜਾ ਤੇ ਗੋਲਡਨ ਐਵੀਨਿਊ ਨੇ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ।ਮੁੱਖ ਮਹਿਮਾਨ ਤੇ ਹੋਰ ਬੁਲਾਰਿਆਂ ਨੇ ਗਣਤੰਤਰਤਾ ਦਿਵਸ ਦੀ ਮਹਾਨਤਾ ਦੱਸਦਿਆਂ ਬੱਚਿਆਂ ਨੂੰ ਦੇਸ਼ ਪਿਆਰ ਦੀ ਭਾਵਨਾ ਨਾਲ ਓਤ-ਪੋਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਭਾਰਤੀ ਹੋਣ `ਤੇ ਮਾਣ ਹੈ ਤੇ ਦੇਸ਼ ਦੀ ਰੱਖਿਆ ਲਈ ਸਾਨੂੰ ਹਮੇਸ਼ਾਂ ਤਿਆਰ-ਬਰ- ਤਿਆਰ ਰਹਿਣਾ ਚਾਹੀਦਾ ਹੈ ।

ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਨ `ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸਕੂਲ ਵਿੱਚ ਸਿੱਖੀ ਦੇ ਨਿਸ਼ਾਨ, ‘ਨਿਸ਼ਾਨ ਸਾਹਿਬ’ ਦੀ ਸਥਾਪਨਾ ਕੀਤੀ ਗਈ।ਚੀਫ਼ ਖਾਲਸਾ ਦੀਵਾਨ ਮਨੈਜਮੈਂਟ ਨੇ ਇਸ ਗੱਲ `ਤੇ ਖੁਸ਼ੀ ਜ਼ਾਹਿਰ ਕੀਤੀ ਕਿ ਸਕੂਲ ਦੇ ਮੈਂਬਰ ਇੰਚਾਰਜ਼ਾਂ ਦੇ ਯਤਨਾਂ ਸਦਕਾ ਖਸਤਾ ਹੋਈ ਸੁਲਤਾਨਵਿੰਡ ਲਿੰਕ ਰੋਡ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ। ਗੁਰਪ੍ਰਤਾਪ ਸਿੰਘ ਟਿੱਕਾ’ ਨੇ ਫਰਵਰੀ ਦੇ ਅੰਤ ਤੱਕ ‘ਸੜਕ ਨਿਰਮਾਣ ਅਤੇ ਲਾਈਟਾਂ ਲਗਵਾਉਣ ਦੇ ਪ੍ਰੋਜੈਕਟ’ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।ਸਕੂਲ ਵਿੱਚ ਨਵੇਂ ਬਣੇ ਬੈਂਡਮਿੰਟਨ, ਕ੍ਰਿਕਟ ਤੇ ਬਾਸਕਟਬਾਲ ਦੇ ਮੈਦਾਨਾਂ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਮੈਡਮ ਸੁਖਬੀਰ ਕੌਰ ਮਾਹਲ, ਮਨਜੀਤ ਸਿੰਘ ਮੰਜਲ, ਗੁਰਿੰਦਰ ਸਿੰਘ ਚਾਵਲਾ, ਰਣਬੀਰ ਸਿੰਘ ਚੋਪੜਾ, ਅਰਿਦਮਨ ਸਿੰਘ ਮਾਹਲ, ਰਮਣੀਕ ਸਿੰਘ, ਮਨਮੋਹਨ ਸਿੰਘ, ਭਰਪੂਰ ਸਿੰਘ, ਹਰਜੀਤ ਸਿੰਘ ਸਚਦੇਵਾ, ਗਿਆਨੀ ਜੀਤ ਸਿੰਘ ਤੇੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ।ਅੰਤ ਵਿੱਚ ਸਕੂਲ ਦੇ ਮੈਂਬਰ ਇੰਚਾਰਜ਼ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media