ਫਾਜ਼ਿਲਕਾ, 27 ਜਨਵਰੀ (ਵਿਨੀਤ ਅਰੋੜਾ) – ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਸੰਸਦ ਦੀ ਗਰੀਮਾ ਨੂੰ ਤਾਰ-ਤਾਰ ਕਰ ਦਿੱਤਾ ਹੈ। ਉਸ ਨੂੰ ਹੁਣ ਸਾਂਸਦ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।ਉਸ ਨੂੰ ਸਵੈਇੱਛਾ ਨਾਲ ਨੈਤਿਕਤਾ ਦੇ ਆਧਾਰ ਤੇ ਐਮਪੀ ਅਹੁੱਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਕਤ ਵਿਚਾਰ ਪ੍ਰਗਟ ਕਰਦੇ ਹੋਏ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਚੋਣਾਂ ਵਿਚ ਸਾਂਸਦ ਮੈਂਬਰ ਘੁਬਾਇਆ ਦੇ ਇਲੈਕਸ਼ਨ ਇੰਚਾਰਜ਼ ਰਹੇ ਐਡਵੋਕੇਟ ਮਨੋਜ਼ ਤ੍ਰਿਪਾਠੀ ਨੇ ਕਿਹਾ ਕਿ ਉਨ੍ਹਾਂ ਦੇ ਸਕੈਂਡਲ ਦੀਆਂ ਜੋ ਵੀਡਿਓ ਜਾਰੀ ਹੋਈਆਂ ਹਨ।ਉਸ ਨੂੰ ਸਾਂਸਦ ਘੁਬਾਇਆ ਨਕਾਰ ਨਹੀਂ ਪਾਏ ਹਨ।ਸਗੋਂ ਇਹ ਦੋਸ਼ ਲਗਾ ਰਹੇ ਹਨ ਕਿ ਸੀਡੀ ਉਸਨੂੰ ਬਦਨਾਮ ਕਰਨ ਲਈ ਜਾਰੀ ਕੀਤੀ ਗਈ ਹੈ।ਪਰ ਆਪਣੇ ਬਿਆਨ ਵਿਚ ਉਨ੍ਹਾਂ ਨੇ ਉਸਨੂੰ ਇੱਕ ਵਾਰ ਵੀ ਝੂਠਾ ਕਰਾਜ ਨਹੀਂ ਦਿੱਤਾ।ਘੁਬਾਇਆ ਨੂੰ ਹਕੀਕਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ।ਐਡਵੋਕੋੇਟ ਤ੍ਰਿਪਾਠੀ ਨੇ ਕਿਹਾ ਕਿ 2017 ਵਿਚ ਘੁਬਾਇਆ ਆਪਣੇ ਬਲਬੂਤੇ ਤੇ ਨਹੀਂ ਸਗੋਂ ਮੋਦੀ ਲਹਿਰ ਕਾਰਨ ਭਾਜਪਾ ਦੇ ਅਪਾਰ ਸਮਰਥਨ ਨਾਲ ਜਿੱਤੇ ਸਨ।ਉਨ੍ਹਾਂ ਕਾਂਗਰਸ ਨੂੰ ਸਮਰਥਨ ਦੇਕੇ ਭਾਜਪਾ ਵਰਕਰਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ।ਉਹ ਅਸਤੀਫ਼ਾ ਦੇਣ ਅਤੇ ਕਿਸੇ ਵੀ ਪਾਰਟੀ ਨਾਲ ਦੁਬਾੜਾ ਚੋਣ ਲੜਨ ਤਾਂ ਉਨ੍ਹਾਂ ਨੂੰ ਆਪਣੀ ਹਕੀਕਤ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਉਨ੍ਹਾਂ ਨੂੰ ਕਾਂਗਰਸ ਦੇ ਲਈ ਵੋਟ ਮੰਗਦੇ ਵੇਖਿਆ ਗਿਆ ਤਾਂ ਭਾਜਪਾ ਵਰਕਰ ਉਨ੍ਹਾਂ ਦਾ ਘੇਰਾਓ ਕਰਨਗੇ। ਜੇਕਰ ਉਨ੍ਹਾਂ ਨੇ ਕਾਂਗਰਸ ਦੀ ਸਪੋਰਟ ਕਰਨੀ ਹੈ ਤਾਂ ਅਕਾਲੀ ਭਾਜਪਾ ਸਾਂਸਦ ਰਹਿੰਦੇ ਹੋਏ ਨਾ ਕਰਨ ਸਗੋਂ ਤਿਆਗਪੱਤਰ ਦੇਕੇ ਖੁਲਕੇ ਸਾਮਹਣੇ ਆਉਣ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media