Saturday, July 25, 2026

ਸਿਵਲ ਸਰਜ਼ਨ ਨੇ ਪਲਸ ਪੋਲਿਓ ਅਭਿਆਨ ਸਬੰਧੀ ਰਿਕਸ਼ਿਆਂ ਨੂੰ ਹਰੀ ਝੰਡੀ ਵਿਖਾਈ

ਫਾਜ਼ਿਲਕਾ, 27 ਜਨਵਰੀ(ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ 29 ਤੋਂ 31 ਜਨਵਰੀ ਤੱਕ ਤਿੰੰਨ ਦਿਨਾਂ ਲਈ ਚੱਲਣ ਵਾਲੇ ਪਲਸ ਪੋਲਿਓ ਅਭਿਆਨ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜ਼ਨ ਦਫ਼ਤਰ ਫਾਜ਼ਿਲਕਾ ਤੋਂ ਸ਼ੁਰੂ ਕੀਤੀਆਂ ਗਈਆਂ ਰਿਕਸ਼ਿਆਂ ਨੂੰ ਅੱਜ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

PPN2701201718

ਡਾ. ਐਸ.ਕੇ ਪ੍ਰਣਾਮੀ ਜ਼ਿਲਾ ਟੀਕਾਕਰਨ ਅਧਿਕਾਰੀ, ਡਾ. ਗੁਰਪ੍ਰੀਤ ਸਿੰਘ ਡੀਐਫਪੀਓ, ਡਾ. ਹੰਸ ਰਾਜ ਐਸ.ਐਮ.ਓ ਖੂਈਖੇੜਾ ਅਡੀਸ਼ਨਲ ਚਾਰਜ਼ ਸਹਾਇਕ ਸਿਵਲ ਸਰਜ਼ਨ, ਡਾ. ਰਾਜੇਸ਼ ਜ਼ਿਲ੍ਹਾ ਸਿਹਤ ਅਧਿਕਾਰੀ, ਰਾਜੇਸ਼ ਕੁਮਾਰ ਡੀ.ਪੀ.ਐਮ, ਸੁਖਵਿੰਦਰ ਕੌਰ ਡਿਪਟੀ ਐਮ.ਈ.ਆਈ.ਓ, ਰਵਿੰਦਰ ਕੁਮਾਰ ਅਰਬਨ ਪ੍ਰੋਜੈਕਟ ਕੋਆਰਡੀਨੇਟਰ, ਬਲਜੀਤ ਸਿੰਘ ਆਰ.ਬੀ.ਐਸ.ਕੇ ਕੋਆਰਡੀਨੇਟਰ, ਪੂਜਾ ਡੀ.ਐਮ.ਈ.ਓ, ਚਾਇਨਾ ਜ਼ਿਲ੍ਹਾ ਅੰਕੜਾ ਸਹਾਇਕ, ਪੂਜਾ ਬੀ.ਈ.ਈ, ਜਸਪਿੰਦਰ ਕੌਰ ਜ਼ਿਲ੍ਹਾ ਅਕਾਊਂਟੈਂਟ, ਸ਼ਵੇਤਾ ਈ.ਪੀ.ਆਈ ਸਹਾਇਕ ਅਤੇ ਸਿਵਲ ਸਰਜ਼ਨ ਦਫ਼ਤਰ ਦੇ ਸਟਾਫ਼ ਮੈਂਬਰ ਹਾਜ਼ਰ ਸਨ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ 29 ਤੋਂ 31 ਜਨਵਰੀ ਤੱਕ ਤਿੰਨ ਦਿਨਾਂ ਤੱਕ ਪੂਰੇ ਜ਼ਿਲ੍ਹੇ ਵਿਚ 0 ਤੋਂ 5 ਸਾਲ ਤੱਕ ਦੇ 1, 60, 910 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ ਜਾਣਗੀਆਂ ਅਤੇ ਜ਼ਿਲ੍ਹੇ ਵਿਚ ਲਗਭਗ 1,82,525 ਘਰ ਪਲਸ ਪੋਲਿਓ ਅਭਿਆਨ ਦੇ ਤਹਿਤ ਕਵਰ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਅਭਿਆਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਿਆਦੀ ਸਬੰਧੀ ਰਿਕਸ਼ਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਪਿੰਡਾਂ ਵਿਚ ਗੁਰੂਦੁਆਰਿਆਂ ਅਤੇ ਮੰਦਰਾਂ ਤੋਂ ਵੀ ਲੋਕਾਂ ਨੂੰ ਪਲਸ ਪੋਲਿਓ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸ਼ਹਿਰਾਂ ਵਿਚ ਹੋਰਡਿੰਗ ਅਤੇ ਬੈਨਰਾਂ ਰਾਹੀਂ ਆਮ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply