Tuesday, September 1, 2026

ਅਬਨਾਸ਼ ਚੰਦਰ ਖੁੰਗਰ ਬਣੇ ਸੁਸਾਇਟੀ ਦੇ 314ਵੇਂ ਅੱਖਾਂਦਾਨੀ

ਫਾਜ਼ਿਲਕਾ, 27 ਜਨਵਰੀ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।

PPN2701201719

ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਵਾਸੀ ਅਬਨਾਸ਼ ਚੰਦਰ ਦਾ ਨਾਂ 314ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਅਬਨਾਸ਼ ਚੰਦਰ (67) ਪੁੱਤਰ ਲਛਮਣ ਦਾਸ ਵਾਸੀ ਵਿਜੈ ਕਲੋਨੀ ਗਲੀ ਨੰਬਰ 3 ਫਾਜ਼ਿਲਕਾ ਦਾ ਬੀਤੀ ਸ਼ਾਮ ਅਚਾਨਕ ਦੇਹਾਂਤ ਹੋ ਗਿਆ।ਸਵ. ਅਬਨਾਸ਼ ਚੰਦਰ ਦੇ ਪੁੱਤਰਾਂ ਸੰਦੀਪ ਖੁੰਗਰ, ਅਸ਼ਵਨੀ ਖੁੰਗਰ, ਰਾਜੇਸ਼ ਖੁੰਗਰ ਅਤੇ ਸੁਨੀਲ ਖੁੰਗਰ ਦੀਆਂ ਅੱਖਾਂ ਦਾਨ ਦੀ ਇੱਛਾ ਪ੍ਰਗਟ ਕਤੀੀ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਸਰਬਜੀਤ ਸਿੰਘ ਢਿਲੋਂ, ਰਜਿੰਦਰ ਗਗਨੇਜਾ, ਰਵੀ ਜੁਨੇਜਾ, ਸੁਧੀਰ ਕਾਲਡਾ ਅਤੇ ਸੰਦੀਪ ਅਨੇਜਾ ਨਾਲ ਸੰਪਰਕ ਕਰਕੇ ਮ੍ਰਿਤਕ ਦੀਆਂ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਦੀ ਟੀਮ ਅਜੇ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਮ੍ਰਿਤਕ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਂਟੀ ਦੇ ਮੈਂਬਰਾਂ ਨੇ ਮ੍ਰਿਤਕ ਦੀ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।ਸ਼ਸ਼ੀ ਕਾਤ ਅਤੇ ਰਵੀ ਜੁਨੇਜਾ ਨੇ ਦੰਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 314 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਕੇ 628 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਹੋਇਆ  ਹੈ।ਸੁਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ੲੈ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਦਾਉਣ ਤਾਕਿ ਕਿਸੇ ਦੀ ਅੰਤਿਮ ਦ੍ਰਿਸ਼ਟੀ ਬਣ ਸਕੇ ਕਿਸੇ ਹੋਰ ਦੀ ਪ੍ਰਥਮ ਦ੍ਰਿਸ਼ਟੀ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਸਕੱਤਰ ਸੰਦੀਪ ਅਨੇਜਾ ਨੇ ਦੱਸਿਆ ਕਿ ਕਿਸੇ ਵੀ ਮਰੀਜ਼ ਨੂੰ ਕੋਰਨੀਆਂ ਟਰਾਂਸਪਲਾਂਟ ਦੀ ਲੋੜ ਹੋਵੇ ਤਾਂ ਉਹ ਸਰਸਾ ਸਥਿਤ ਅੱਖਾਂ ਦੇ ਹਸਪਤਾਲ ਵਿਚ ਮੁਫ਼ਤ ਕੋਰਨੀਆਂ ਟਰਾਂਸਪਲਾਂਟ ਕਰਨ ਦੀ ਵੀ ਵਿਵਸਥਾ ਹੈ।ਸੁਸਾਇਟੀ ਦੇ ਅਹੁੱਦੇਦਾਰਾਂ ਨੇ ਅਪੀਲ ਕੀਤੀ ਹੈ ਕਿ ਕੋਰਨੀਆਂ ਟਰਾਂਸਪਲਾਂਟ ਲਈ ਕਿਸੇ ਵੀ ਮਰੀਜ਼ ਦਾ ਸਾਰਾ ਇਲਾਜ਼ ਕਰਵਾਉਦ ਦੀ ਵਿਵਸਥਾ ਕੀਤੀ ਗਈ ਹੈ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply