Tuesday, July 28, 2026

68ਵੇਂ ਗਣਤੰਤਰ ਦਿਵਸ ਮੌਕੇ ਭਾਰਤ ਵਾਲੇ ਪਾਸੇ ਰੌਣਕਾਂ ਤੇ ਪਾਕਿ ਵਾਲੇ ਪਾਸੇ ਸੰਨਾਟਾ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੰਧੂ)- ਦੇਸ਼ ਦੇ ਵਿੱਚ ਮਨਾਏ ਗਏ 68ਵੇਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਮੌਕੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਤੇ ਸਥਿਤ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਘਾ ਸਰਹੱਦ ਵਿਖੇ ਜਿੱਥੇ ਕੜਾਕੇ ਦੀ ਠੰਡ ਤੇ ਭਾਰੀ ਬਾਰਿਸ਼ ਦੇ ਬਾਵਜੂਦ ਵੀ ਦੇਸ਼-ਵਿਦੇਸ਼ ਦੇ ਹਜ਼ਾਰਾ ਸੈਲਾਨੀਆਂ ਨੇ ਦੋਵਾਂ ਦੇਸ਼ਾਂ ਦੀ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਤੇ ਬੀ.ਐਸ.ਐਫ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਨੰਦ ਮਾਣਿਆ ਉੱਥੇ ਸਰਹਦੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀਆਂ ਦਰਸ਼ਕ ਗੈਲਰੀਆਂ ਖਾਲੀ ਰਹੀਆਂ।

PPN2701201721

ਜਦੋਂ ਕਿ ਕੁੱਝ ਇੱਕ ਪਾਕਿ ਨਾਗਰਿਕ ਇਸ ਸ਼ੁੱਭ ਅਵਸਰ ਦੇ ਗਵਾਹ ਬਣੇ। ਦੁਪਹਿਰ 3:30 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਭਾਰਤ ਵਾਲੇ ਪਾਸਿਓਂ ਭਾਰਤ ਮਾਤਾ ਦੀ ਜੈ ਤੇ ਕਈ ਹੋਰ ਦੇਸ਼ ਭਗਤੀ ਦੇ ਆਕਾਸ਼ ਗੂੰਜਾਊ  ਨਾਅਰਿਆਂ ਦੇ ਨਾਲ ਅਟਾਰੀ ਵਾਘਾ ਸਰਹੱਦ ਦੇ ਸ਼ਾਂਤ ਮਾਹੌਲ ਦੇ ਵਿੱਚ ਖੁਸ਼ਗਵਾਰ ਰਸ ਘੋਲਿਆ।

PPN2701201722

ਉਥੇ ਪਾਕਿਸਤਾਨ ਵਾਲੇ ਪਾਸੇ ਦੇਰ ਸ਼ਾਮ ਤੱਕ ਸੰਨਾਟਾ ਹੀ ਪਸਰਿਆ ਰਿਹਾ।ਜਿਸ ਤੋਂ ਇਹ ਸਾਫ ਤੇ ਸਪੱਸ਼ਟ ਹੁੰਦਾ ਹੈ ਕਿ ਭਾਰਤ ਵਾਸੀ ਆਪਣੇ ਅਜਿਹੇ ਦਿਨ ਤਿਉਹਾਰ ਤੇ ਆ ਕੇ ਬੀ.ਐਸ.ਐਫ ਦੀ ਹੌਂਸਲਾ ਅਫਜ਼ਾਈ ਕਰਨਾ ਤੇ ਦੇਸ਼-ਭਗਤੀ ਦਾ ਜੱਜ਼ਬਾ ਪੈਦਾ ਕਰਨਾ ਨਹੀਂ ਭੁੱਲਦੇ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply