Tuesday, June 30, 2026

ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ `ਤੇ ਗਣਤੰਤਰ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਰੋਹ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੰਧੂ)- 68ਵੇਂ ਗਣਤੰਤਰ ਦੇ ਸ਼ੁੱਭ ਅਵਸਰ ਤੇ ਬੀ.ਐਸ.ਐਫ. ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਡੀ.ਆਈ.ਜੀ. ਜੇ.ਐਸ.ਓੁਬਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਬੀ.ਐਸ.ਐਫ ਵੱਲੋਂ ਅੰਤਰਰਾਸ਼ਟਰੀ ਭਾਰਤ-ਪਾਕਿ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਘਾ ਵਿਖੇ ਰੀਟ੍ਰੀਟ ਸੈਰਾਮਨੀ ਦੌਰਾਨ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਬੀ.ਐਸ.ਐਫ. ਦੇ ਏ.ਡੀ.ਜੀ ਕਮਲ ਨੈਨ ਚੋਬੇ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ।ਸ਼ਹਿਰ ਦੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਦੇਸ਼-ਭਗਤੀ ਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਭਰਪੂਰ ਰੰਗਾਰੰਗ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਕਰਕੇ ਖੂਬ ਰੰਗ ਬੰਨ੍ਹਿਆ।ਜਦੋਂ ਕਿ ਬੀ.ਐਸ.ਐਫ ਦੇ ਮਹਿਲਾ-ਪੁਰਸ਼ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਵੀ ਬੇਮਿਸਾਲ ਪੇਸ਼ਕਾਰੀਆਂ ਕਰਕੇ ਵਾਹ-ਵਾਹ ਲੁੱਟੀ।ਜਿਸ ਦਾ ਦੇਸ਼-ਵਿਦੇਸ਼ ਦੇ ਹਜ਼ਾਰਾਂ ਸੈਲਾਨੀਆਂ ਨੇ ਖੂਬ ਆਨੰਦ ਲੁੱਟਿਆ।

PPN2701201724
ਕੜਾਕੇ ਦੀ ਸਰਦੀ ਤੇ ਭਾਰੀ ਬਾਰਿਸ਼ ਦੇ ਬਾਵਜੂਦ ਵੀ ਇਸ ਪ੍ਰੋਗਰਾਮ ਵਿੱਚ ਮਿਲਟਰੀ, ਪੈਰਾ-ਮਿਲਟਰੀ, ਪੁਲਿਸ ਤੇ ਸਿਵਿਲ ਪ੍ਰਸ਼ਾਸ਼ਨ ਦੇ ਸੈਂਕੜੇ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਦਰਜ ਕਰਵਾਈ ਤੇ ਬੀ.ਐਸ.ਐਫ ਦੀ ਕਾਰਜਸ਼ੈਲੀ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਬੀ.ਐਸ.ਐਫ ਦੇ ਏ.ਡੀ.ਜੀ ਕਮਲ ਨੈਣ ਚੌਬੇ ਨੇ ਪਾਕਿ ਸਤਲੁਜ ਰੇਂਜ਼ਰਸ ਨੂੰ ਮਿਠਾਈਆਂ ਤੇ ਫਲਾਂ ਦਾ ਟੋਕਰਾ ਭੇਂਟ ਕਰਦੇ ਹੋਏ ਗੜਤੰਤਰ ਦਿਵਸ ਦੀ ਮੁਬਾਰਕ ਬਾਤ ਦਿੰਦਿਆਂ ਸ਼ੁੱਭ ਇਛਾਵਾਂ ਦਿੱਤੀਆਂ।ਇਸ ਦੌਰਾਨ ਚੌਬੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀ.ਏ.ਐਸ.ਐਫ. ਦੇਸ਼ ਦੀ ਸੁਰੱਖਿਆ ਬਾਖੂਬੀ ਨਿਭਾ ਰਹੀ ਹੈ।ਇਸ ਤੋਂ ਇਲਾਵਾ ਕਈ ਕੁਦਰਤੀ ਤੇ ਗ਼ੈਰ ਕੁਦਰਤੀ ਆਫਤਾਂ ਨਾਲ ਝੂਝਣ ਤੋਂ ਇਲਾਵਾ ਦੇਸ਼ ਦੇ ਕਈ ਅੰਦਰੂਨੀ ਮਾਮਲੇ ਨਾਲ ਵੀ ਨਜ਼ਿੱਠਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਸਰਹੱਦੋਂ ਪਾਰਲੇ ਅੱਤਵਾਦ, ਨਸ਼ਾਖੋਰੀ, ਨਸ਼ਾ ਤੱਸਕਰੀ, ਘੁਸਪੈਠ ਤੇ ਜਾਅਲੀ ਕਰੰਸੀ ਦੀ ਰੋਕਥਾਮ ਲਈ ਬੀ.ਐਸ.ਐਫ ਸਮੇਂ ਦੀ ਤਕਨੀਕ ਮੁਤਾਬਿਕ ਠੋਸ ਨੀਤੀ ਅਪਨਾਉਂਦੀ ਹੈ।

PPN2701201723

ਉਨ੍ਹਾਂ ਕਿਹਾ ਕਿ ਬੀ.ਐਸ.ਐਫ ਪੂਰੀ ਤਾਕਤ, ਲਿਆਕਤ ਤੇ ਇਮਾਨਦਾਰੀ ਆਪਣੇ ਫਰਜ਼ ਦੀ ਪਾਲਣਾ ਕਰਦੇ ਹੋਏ ਸੀਮਾ, ਸਰਹੱਦ ਤੇ ਸੰਵਿਧਾਨ ਦੀ ਵੀ ਰੱਖਵਾਲੀ ਕਰਦੀ ਹੈ। ਜੇ ਫਿਰ ਵੀ ਕਿਤੇ ਕੋਈ ਗੁੰਜਾਇਸ਼ ਰਹਿ ਜਾਵੇ ਤਾਂ ਮੌਕੇ ਦੀ ਤਕਨੀਕ ਤੇ ਨਜ਼ਾਕਤ ਦਾ ਫਾਇਦਾ ਜ਼ਰੂਰ ਉਠਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਪਿੱਛਲੇ 50 ਸਾਲਾਂ ਤੋਂ ਦੇਸ਼ ਦੀ 7 ਹਜ਼ਾਰ ਕਿਲੋਮੀਟਰ ਐਲ.ਓ.ਸੀ. ਦੀ ਰੱਖਵਾਲੀ ਕਰਦੀ ਆ ਰਹੀ ਹੈ ਤੇ ਹਮੇਸ਼ਾ ਕਰਦੀ ਰਹੇਗੀ।ਅੰਤ ਵਿੱਚ ਉਨ੍ਹਾਂ ਆਪਣੇ ਫਰਜ਼ ਦੀ ਪਾਲਣਾ ਦੌਰਾਨ ਸ਼ਹੀਦ ਹੋਣ ਵਾਲੇ ਬੀ.ਐਸ.ਐਫ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 68ਵੇਂ ਗਣਤੰਤਰ ਦਿਵਸ ਦੀਆਂ ਵਧਾਈਆ ਦਿੱਤੀਆਂ। ਇਸ ਮੌਕੇ ਆਈ.ਜੀ ਮੁਕੁਲ ਗੋਇਲ, ਡੀ.ਆਈ.ਜੀ ਜੇ.ਐਸ ਓੁਬਰਾਏ, ਕਮਾਂਡੈਂਟ ਸੁਦੀਪ ਕੁਮਾਰ, ਡਿਪਟੀ ਕਮਾਂਡੈਂਟ ਸੰਤੋਸ਼ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply