Saturday, August 29, 2026

ਚੰਨ ਦੀ ਅਗਵਾਈ ’ਚ ਕੈਰੋਂ ਦੇ ਹੱਕ ਵਿੱਚ ਹੋਇਆ ਵਿਸ਼ਾਲ ਇੱਕਠ

ਪੱਟੀ, 27 ਜਨਵਰੀ (ਅਵਤਾਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਵੱਲੋਂ ਵਾਰਡ ਨੰਬਰ 14 ਵਿੱਚ ਗੁਰੂ ਨਾਨਕ ਕਲੋਨੀ ਵਿਖੇ ਕਰਵਾਏ ਭਰਵੇਂ ਚੋਣ ਇੱਕਠ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸੰਬੋਧਨ ਕੀਤਾ। ਇਸ ਸਮੇਂ ਬੋਲਦਿਆਂ ਕੈਰੋਂ ਨੇ ਕਿਹਾ ਕਿ ਪੱਟੀ ਸ਼ਹਿਰ ਵਿੱਚ 7500 ਲੋੜਵੰਦ ਪਰਿਵਾਰਾਂ ਦੇ 30 ਹਜ਼ਾਰ ਜੀਆਂ ਨੂੰ ਵਧੀਆ ਕੁਆਲਿਟੀ ਦੀ ਸਸਤੀ ਕਣਕ ਤੇ ਦਾਲ ਮੁਹੱਈਆਂ ਕਰਵਾਈ ਜਾ ਰਹੀ ਹੈ।

ACD Systems Digital Imaging
ACD Systems Digital Imaging

ਪੱਟੀ ਸ਼ਹਿਰ ਦੀਆਂ ਗਲੀਆਂ ਅਤੇ ਹੋਰ ਸੜਕੀ ਵਿਕਾਸ ਲਈ ਹੁਣ 14 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਪੱਟੀ ਸ਼ਹਿਰ ਵਿੱਚ 4.5 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ ਬਣਾਇਆ ਗਿਆ ਹੈ। ਇਲਾਕਾ ਵਾਸੀਆਂ ਦੀ ਮੰਗ ‘ਤੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ ਖੋਲ੍ਹਿਆ ਗਿਆ ਤਾਂ ਜੋ ਬੱਚਿਆਂ ਨੂੰ ਉੱਚ ਵਿੱਦਿਆ ਲਈ ਦੂਰ ਦੁਰੇਡੇ ਨਾ ਜਾਣਾ ਪਵੇ। ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਚਰਨ ਸਿੰਘ ਚੰਨ, ਹਰਬੰਸ ਸਿੰਘ ਸਰਾਫ ਕਾਲੇਕੇ, ਡਾ. ਰਸਾਲ ਸਿੰਘ ਖਹਿਰਾ, ਕੁਲਵੰਤ ਸਿੰਘ ਕਾਲੇਕੇ, ਹਕੂਮਤ ਰਾਏ, ਅਮਰੀਕ ਸਿੰਘ ਐਮ.ਬੀ.ਏ, ਰਣਜੀਤ ਸਿੰਘ ਉੱਪਲ, ਗੁਰਦੇਵ ਸਿੰਘ ਸੋਨੂੰ ਚੀਮਾ, ਭੁਪਿੰਦਰ ਸਿੰਘ ਮਿੰਟੂ, ਐਡਵੋਕੇਟ ਜਗਦੀਪ ਮਹਿਤਾ, ਗੁਰਦੇਵ ਸਿੰਘ ਪਨਗੋਟਾ, ਬਲਵਿੰਦਰ ਸਿੰਘ ਬਿੱਲੂ, ਜਗਤਾਰ ਸਿੰਘ ਬੁੱਟਰ, ਡਾ. ਦਲਜੀਤ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਸੁਰਿੰਦਰ ਸਿੰਘ ਮਿੰਟੂ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜਿਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply