ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਸਾਲ ਅਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਲੋਕਿਕ ਨਗਰ ਕੀਰਤਨ ਗੁਰਦੁਆਰਾ ਰੇਲਵੇ ਸਤਿਸੰਗ ਸਭਾ ਠੰਡੀ ਸੜਕ ਦੀਆਂ ਸਮੂਹ ਸੰਗਤਾਂ ਅਤੇ ਧਾਰਮਿਕ ਸਭਾ ਸੁਸਾਇਟੀਆਂ ਇਸਤਰੀ ਸਤਿਸੰਗ ਸਭਾਵਾਂ ਸੁਖਮਨੀ ਸੇਵਾ ਸੁਸਾਇਟੀਆਂ ਦੇ ਪੂਰਨ ਸਹਿਯੋਗ ਨਾਲ 26 ਜਨਵਰੀ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਸਜਾਏ ਗਏ।

ਇਸ ਅਲੋਕਿਕ ਨਗਰ ਕੀਰਤਨ ਵਿਚ ਗੱਤਕਾ ਪਾਰਟੀ ਅਤੇ ਸਕੂਲੀ ਬੱਚਿਆਂ ਨੇ ਵਿਸੇਸ਼ ਤੌਰ ’ਤੇ ਭਾਗ ਲਿਆ।ਇਹ ਨਗਰ ਕੀਰਤਨ ਪ੍ਰਤਾਪ ਨਗਰ ,ਪਰਸਰਾਮ ਨਗਰ ਦੇ ਬਾਜ਼ਾਰ ਅਤੇ ਜੋਗੀ ਨਗਰ ਦੀਆਂਾ ਗਲੀਆਂਨੂੰ ਭਾਗ ਲਾਉਂਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਪੰਨਤਾ ਕੀਤੀ। ਇਸ ਮੌਕੇ ਹਜ਼ੂਰੀ ਰਾਗੀ ਭਾਈ ਜਗਦੇਵ ਸਿੰਘ ਵਲੋਂ ਗੁਰਬਾਣੀ ਸਬਦ ਗਾਇਨ ਕੀਤੇ ਗਏ।ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਸੀ ਕਿ ਫੁੱਲਾਂ ਵਾਲੀ ਵਿਸੇਸ਼ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਸਜਾਇਆ ਗਿਆ ਅਤੇ ਇਨ੍ਹਾਂ ਦੀ ਅਗਵਾਈ ਪੰਜ ਪਿਆਰ ਅਤੇ 7 ਨਿਸ਼ਾਨਚੀਆਂ ਵਲੋਂ ਕੀਤੀ ਗਈ ਅਤੇ ਭਾਰੀ ਗਿਣਤੀ ਵਿਚ ਬੀਬੀਆਂ ਵਲੋਂ ਕੇਸਰੀ ਰੰਗ ਦੀਆ ਚੰਨੀਆਂ ਲੈ ਕੇ ਸਾਰੇ ਰਿਸ਼ਤੇ ਸਫਾਈ ਕੀਤੀ ਜਾ ਰਹੀ ਸੀ।
Punjab Post Daily Online Newspaper & Print Media