ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰੂ ਗੋਬਿੰਦ ਸਿੰਘ ਨਗਰ 13-3 ਵਿਖੇ ਮਹੁੱਲਾ ਨਿਵਾਸੀਆਂ ਵਲੋਂ ਗੁਰੂ ਕੀ ਸੰਗਤ ਵਲੋਂ ਸਾਂਝੇ ਸਮਾਗਮ ਮਨਾਏ ਗਏ।

ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲੇ ਰਾਗੀ ਜੱਥੇ ਵਲੋਂ ਗੁਰਬਾਣੀ ਦੇ ਸਬਦ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਵਲੋਂ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆ ਸੰਗਤਾਂ ਨੂੰ ਕਿਹਾ ਕਿ ‘ਗੁਰਬਾਣੀ ਨੂੰ ਕਮਾਉਣਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਅਦਬ ਹੈ।’ ਜਿਸ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਕਮਾਇਆ ਗਿਆ ਜਿਸ ਸਦਕਾ ਉਨ੍ਹਾਂ ਨੇ ਆਪਣੇ 75 ਸਾਲ ਦੀ ਉਮਰ ਵਿਚ 18 ਸੇਰ ਦਾ ਖੰਡਾ ਚੁੱਕ ਕੇ ਮੁਗਲ ਫੌਜਾਂ ਤੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਾਂ ਨੂੰ ਅਜ਼ਾਦ ਕਰਵਾਇਆ।ਇਸ ਮੌਕੇ ਭਾਈ ਅਬਨਾਸ਼ ਸਿੰਘ, ਗੁਰਦਰਸ਼ਨ ਸਿੰਘ, ਭਾਈ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਸਾਹਨੀ ਆਦਿ ਮੈਂਬਰਾਂ ਨੇ ਹੱਥੀਂ ਸੇਵਾ ਕਮਾਈ।
Punjab Post Daily Online Newspaper & Print Media