ਭਿੱਖੀਵਿੰਡ, 28 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਸ੍ਰੋਮਣੀ ਅਕਾਲੀ ਦੱਲ ਨੂੰ ਉਸ ਵਕਤ ਭਾਰੀ ਝਟਕਾ ਲੱਗਾ ਜਦ ਪਿੰਡ ਡੱਲ ਦੇ ਪੱਕੇ ਟਕਸਾਲੀ ਸ੍ਰੋਮਣੀ ਅਕਾਲੀ ਦਲ ਦੇ 25 ਪ੍ਰੀਵਾਰਾਂ ਨੇ ਗੁਰਸਾਬ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਪ੍ਰਰੇਨਾ ਸਦਕਾ ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਕਾਂਗਰਸ `ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਸ਼ਮੂਲੀਅਤ ਕਰਨ ਵਾਲੇ ਗੁਰਦੇਵ ਸਿੰਘ, ਦਰਸਨ ਸਿੰਘ, ਚਰਨ ਸਿੰਘ, ਵਿਰਸਾ ਸਿੰਘ, ਗਰਸਾਬ ਸਿੰਘ, ਰਣਜੀਤ ਸਿੰਘ, ਦਿਆਲ ਸਿੰਘ, ਅਨੋਖ ਸਿੰਘ, ਸਰਵਨ ਸਿੰਘ, ਸਮੁੰਦ ਸਿੰਘ, ਤਰਸੇਮ ਸਿੰਘ, ਪਿਆਰਾ ਸਿੰਘ, ਪ੍ਰੀਤ ਸਿੰਘ, ਬਲਕਾਰ ਸਿੰਘ, ਕਸ਼ਮੀਰ ਸਿੰਘ, ਬਗੀਚਾ ਸਿੰਘ, ਗਕਰਮੇਜ ਸਿੰਘ ਲਾਡੀ, ਜਗਤਾਰ ਸਿੰਘ, ਸੁਰਜੀਤ ਸਿੰਘ ਆਦਿ ਨੂੰ ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਜੀ ਆਇਆ ਕਿਹਾ ।ਇਸ ਸਮੇਂ ਭੱਲਰ ਨੇ ਕਿਹਾ ਕੇ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਅੱਤ ਦਾ ਨਸ਼ਾ ਲਿਆ ਕੇ ਨੋਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ ਅਤੇ ਇਨਾਂ ਦੇ ਰਾਜ ਵਿਚ ਹਰ ਵਰਗ ਅੱਤ ਦਾ ਦੁਖੀ ਨਜਰ ਆ ਰਿਹਾ ਹੈ। ਇਸ ਲਈ ਜਨਤਾ ਹੁਣ ਇਹਨਾਂ ਅਕਾਲੀ ਆਗੂਆਂ ਨੂੰ ਦੱਸ ਦੇਵਗੀ ਕੇ ਕਿਵੇ ਗੁੰਡਾ ਰਾਜ ਕਰਕੇ ਕਰੀਦਾ ਹੈ ।ਕਾਗਰਸ ਸਰਕਾਰ ਆਉਣ `ਤੇ ਸਭ ਤੋ ਪਹਿਲਾਂ ਨਸ਼ਾ ਬੰਦ ਕੀਤਾ ਜਾਵੇਗਾ ਅਤੇ ਗਰੀਬ ਜਨਤਾ ਨੂੰ ਸਹੂਲਤਾਂ ਨਾਲ ਬਾਗੋ ਬਾਗ ਕੀਤਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਰੁਜਗਾਰ ਅਤੇ ਸਰਕਾਰੇ ਦਰਬਾਰੇ ਗਰੀਬ ਜਨਤਾ ਦੀ ਗੱਲ ਪਹਿਲ ਦੇ ਅਧਾਰ `ਤੇ ਸੁਣੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media