Thursday, July 4, 2024

ਲਾਵਾਰਿਸ ਲੜਕੀ ਨੂੰ ਕੀਤਾ ਪਰਿਵਾਰ ਦੇ ਹਵਾਲੇ

PPN2801201704ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਇੱਕ ਨਾਬਾਲਿਗ ਲੜਕੀ ਅਮਨਪ੍ਰੀਤ ਕੌਰ ਉਰਫ ਬਾਣੀ ਜੋ ਕਿ ਮਿਤੀ 23.01.2017 ਨੂੰ ਰੇੇਲਵੇ ਪ੍ਰੋਟੈਕਸ਼ਨ ਫੋਰਸ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੇ ਰਾਤ ਦੇ ਸਮੇਂ ਮਿਲੀ ਸੀ। ਤੁਰੰਤ ਇਹ ਕੇਸ ਚਾਈਲਡਲਾਈਨ ਬਠਿੰਡਾ 1098 ਵਿਖੇ ਦਰਜ ਕੀਤਾ ਗਿਆ ਅਤੇ ਚਾਈਲਡਲਾਈਨ ਦੀ ਕੋਆਰਡੀਨੇਟਰ ਪ੍ਰਤਿਭਾ ਡੂਬੇ ਵਲੋਂ ਬੱਚੀ ਨੂੰ ਸੰਭਾਲਿਆ ਗਿਆ ਤੇ ਬੱਚੀ ਦਾ ਤੁਰੰਤ ਮੈਡੀਕਲ ਅਤੇ ਡੀ.ਡੀ.ਆਰ ਨੰ: 14 ਮਿਤੀ 23.01.17 ਥਾਣਾ ਆਰ.ਪੀ.ਐਫ ਵਿਖੇ ਦਰਜ ਕਰਵਾਇਆ। ਬੱਚੀ ਮਿਲਣ ਸਮੇਂ ਬਹੁਤ ਡਰੀ ਹੋਈ ਸੀ ਅਤੇ ਬੱਚੀ ਨੇ ਆਪਣੇ ਪਰਿਵਾਰ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਬੱਚੀ ਦੀ ਕੌਂਸਲਿੰਗ ਕਰਨ ਤੋਂ ਬਾਅਦ ਪਤਾ ਲਗਿਆ ਕਿ ਬੱਚੀ ਆਪਣੀ ਨਾਨੀ ਗਿੰਦਰ ਕੌਰ ਪਿੰਡ ਵੱਟੂ ਬਲਾੜ ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਆਪਣੇ ਕਿਸੇ ਰਿਸ਼ਤੇਦਾਰਾਂ ਕੋਲ ਗੰਗਾਨਗਰ ਵਿਖੇ ਰਹਿ ਰਹੀ ਸੀ ਅਤੇ ਉਥੋਂ ਖਾਲਸਾ ਸਕੂਲ ਗੰਗਾਨਗਰ ਰਾਜਸਥਾਨ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਬੱਚੀ ਉੱਥੋਂ ਭੱਜ ਕੇ ਟ੍ਰੇਨ ਰਾਹੀਂ ਬਠਿੰਡਾ ਪਹੁੰਚੀ,ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਠਿੰਡਾ ਵੱਲੋਂ ਬੱਚੀ ਦੀ ਨਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਬੱਚੀ ਦੇ ਮਾਤਾ-ਪਿਤਾ ਨਹੀਂ ਹਨ ਤੇ ਉਹ ਆਪਣੇ ਨਾਨੀ ਕੋਲ ਰਹਿੰਦੀ ਸੀ। ਮਿਤੀ 25.01.17 ਨੂੰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਖੂਦੀਪ ਸਿੰਘ,ਗੁਰਵਿੰਦਰ ਸਿੰਘ,ਚੇਅਰਮੈਨ ਬਾਲ ਭਲਾਈ ਕਮੇਟੀ,ਬਠਿੰਡਾ ਪ੍ਰੋ:ਅੰਕੂ ਕੁਮਾਰ ਗੁਪਤਾ ਅਤੇ ਚਾਈਲਡ ਲਾਈਨ ਕੋਆਰਡੀਨੇਟਰ ਪ੍ਰਤਿਭਾ ਡੂਬੇ ਵੱਲੋਂ ਬੱਚੀ ਦੀ ਨਾਨੀ ਗਿੰਦਰ ਕੌਰ ਪਤਨੀ ਦਾਰਾ ਸਿੰਘ ਪਿੰਡ ਵੱਟੂ ਬਲਾੜ ਜ਼ਿਲ੍ਹਾ ਮੁਕਤਸਰ ਸਾਹਿਬ,ਆਤਮਾ ਸਿੰਘ ਵਾਸੀ ਗੰਗਾਨਗਰ,ਰਾਜਸਥਾਨ ਅਤੇ ਕ੍ਰਿਸ਼ਨਬਨਮ, ਪੁਲਿਸ ਵਿਭਾਗ ਗੰਗਾਨਗਰ ਨੂੰ ਸਪੁਰਦ ਕੀਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply