Tuesday, March 24, 2026

ਰਾਜਨੀਤੀ ਵਿੱਚ ਪੈਸੇ ਕਮਾਉਣ ਨਹੀਂ, ਲੋਕ ਸੇਵਾ ਕਰਨ ਲਈ ਆਇਆ ਹਾਂ ਹਰੀ ਸਿੰਘ

PPN2801201710ਧੂਰੀ, 28 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਨਾਭਾ (ਪ੍ਰੀਤ ਟਰੈਕਟਰਜ਼) ਨੇ ਸਥਾਨਕ ਵਾਰਡ ਨੰਬਰ 1 ਲਛਮੀ ਬਾਗ ਵਿਖੇ ਡਾ. ਰਾਜਵੀਰ ਸਿੰਘ ਲਸੋਈ ਸੀਨੀਅਰ ਮੀਤ ਪ੍ਰਧਾਨ ਦੀ ਦੇਖ-ਰੇਖ ਹੇਠ ਹੋਏ ਪ੍ਰੋਗਰਾਮ ਵਿੱਚ ਭਰ੍ਹਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਵਿੱਚ ਉਹ ਪੈਸੇ ਕਮਾਉਣ ਦੇ ਮਕਸਦ ਨਾਲ ਨਹੀਂ, ਸਿਰਫ ਲੋਕ ਸੇਵਾ ਕਰਨ ਲਈ ਹੀ ਆਏ ਹਨ ਅਤੇ ਹਲਕੇ ਦੀ ਲੋਕਾਂ ਦੀ ਸੇਵਾ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੋਵੇਗਾ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਹਮੇਸ਼ਾ ਹੀ ਲੋਕ ਹਿੱਤ ਫੈਸਲੇ ਲਏ ਗਏ ਹਨ ਅਤੇ ਗਰੀਬਾਂ ਨੂੰ ਨੀਲੇ ਕਾਰਡਾਂ `ਤੇ ਮਿਲਣ ਵਾਲੀਆਂ ਸਹੂਲਤਾਂ, ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਅਨੇਕਾਂ ਹੀ ਲਾਭ ਪਹੁੰਚਾਉਣ ਵਾਲੀਆਂ ਸਹੂਲਤਾਂ ਮੁੱਹਈਆ ਕਰਵਾਉਣਾ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹਨ। ਉਹਨਾਂ ਕਿਹਾ ਕਿ ਉਹ ਜਿੱਥੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ, ਉੱਥੇ ਹੀ ਹਲਕੇ ਵਿੱਚ ਇੰਗਲਿਸ਼ ਦੀ ਵੱਧਦੀ ਲੋੜ ਨੂੰ ਦੇਖਦੇ ਹੋਏ ਆਈਲੇਟਸ ਕੋਚਿੰਗ ਸੈਂਟਰ ਅਤੇ ਵੱਡੀ ਉਦਯੋਗਿਕ ਇਕਾਈ ਖੋਲ੍ਹਣ ਦੇ ਉਪਰਾਲੇ ਕਰਕੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਉਪੱਰ ਨਕੇਲ ਪਾਉਣ ਵਿੱਚ ਆਪਣਾ ਵੱਡਾ ਰੋਲ ਅਦਾ ਕਰਨਗੇ। ਉਹਨਾਂ ਹਲਕੇ ਦੇ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਵੋਟ ਉਹਨਾਂ ਲਈ ਬੇਸ਼ਕੀਮਤੀ ਹੈ ਅਤੇ ਹਰ ਇੱਕ ਵੋਟਰ ਨੂੰ ਆਪਣੇ ਵੋਟ ਬੈਂਕ ਦਾ ਸਹੀ ਇਸਤੇਮਾਲ ਕਰਕੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਨਾਉਣ ਵਿੱਚ ਵੱਡਾ ਯੋਗਦਾਨ ਦੇਣਾ ਹੋਵੇਗਾ ਜਿਸ ਨਾਲ ਸੂਬੇ ਵਿੱਚ ਜਿੱਥੇ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਵੇਗੀ, ਉੱਥੇ ਹੀ ਹਲਕੇ ਵਿੱਚ ਵੱਡੇ ਪੱਧਰ `ਤੇ ਹੋਏ ਵਿਕਾਸ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾਵੇਗਾ । ਇਸ ਮੌਕੇ ਮਲਕੀਤ ਚੰਗਾਲ, ਹੰਸ ਰਾਜ ਗਰਗ, ਹੰਸ ਰਾਜ ਬਜਾਜ, ਬਲਵਿੰਦਰ ਸੇਖੋਂ, ਮਿਸਤਰੀ ਅਮਰੀਕ ਸਿੰਘ, ਗੁਰਤੇਜ ਸਿੰਘ ਢੀਂਡਸਾ, ਰਾਜ ਸਿੰਘ ਭਲਵਾਨ, ਸਤਗੁਰ ਸਿੰਘ, ਰਾਮ ਕੁਮਾਰ ਬੇ.ਜੇ.ਪੀ, ਦਰਸ਼ਨ ਕੁਮਾਰ ਸਾਬਕਾ ਸਰਪੰਚ, ਅਵਤਾਰ ਸਿੰਘ ਭੂਰਾ, ਬੀਬੀ ਪਰਮਜੀਤ ਕੌਰ, ਭਜਨ ਕੌਰ ਅਤੇ ਅੰਜੂ ਸ਼ਰਮਾਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply