Monday, March 16, 2026

14ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਪਹਿਲੇ ਦਿਨ ਖੇਡਿਆ ਗਿਆ ਪ੍ਰਸਿੱਧ ਪੰਜਾਬੀ ਨਾਟਕ ਫ਼ਸਲ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ)- ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14 ਵਾਂ ਰਾਸ਼ਟਰੀ ਰੰਗਮੰਚ ਉਤਸਵ ਮਿਤੀ 28 ਜਨਵਰੀ ਤੋਂ 6 ਫਰਵਰੀ 2017 ਤੱਕ ਚੱਲ ਰਹੇ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਦੁਆਰਾ ਨਿਰਦੇਸ਼ਤ ਨਾਟਕ ‘ਫ਼ਸਲ’ ਦਾ ਸਫ਼ਲ ਮੰਚਣ ਕੀਤਾ ਗਿਆ।

PPN2801201724

ਇਹ ਨਾਟਕ ਪੰਜਾਬ ਦੀ ਕਿਸਾਨੀ ਦੀ ਖੁਦਕੁਸ਼ੀਆਂ ਨਾਲ ਜੁੜੀ ਸਮਸਿਆਵਾਂ ਨੂੰ ਸੰਬੋਧਨ ਹੁੰਦਾ ਹੈ। ਕਿਸਾਨ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਕੁਰਜ਼ਾ ਚੁਕਦਾ ਹੈ। ਛੋਟੇ-ਛੋਟੇ ਸੁਪਨੇ ਵੇਖਦਾ ਹੈ, ਛੇ ਮਹੀਨੇ ਫ਼ਸਲ ਘਰ ਆਉਣ ਦਾ ਇੰਤਜ਼ਾਰ ਕਰਦਾ ਹੈ, ਪਰ ਕਰਜ਼ਾ ਉਸਨੂੰ ਸਾਹ ਨਹੀਂ ਲੈਣ ਦਿੰਦਾ। ਬੈਂਕ ਦਾ ਕਰਜ਼ਾ ਆੜਤੀਏ ਦਾ ਕਰਜ਼ਾ ਤੇ ਧੀਆਂ-ਪੁੱਤਾਂ ਦੀ ਤਬਾਹ ਹੁੰਦੀ ਜ਼ਿੰਦਗੀ ਕਿਸਾਨ ਨੂੰ ਮੰਡੀ ਵਿੱਚ ਫ਼ਸਲ ਦੇ ਉਪਰ ਹੀ ਖੁਦਕੁਸ਼ੀ ਕਰਨ ਲਈ ਮਜਬੂਰ ਕਰਦੀ ਹੈ। ਪਰ ਨਾਟਕ ਸੁਨੇਹਾਂ ਦਿੰਦਾ ਹੈ ਕਿ ਇਕ ਦਿਨ ਆਏਗਾ ਜਦੋਂ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਤੇ ਨਾਂ ਹੀ ਕਰਜ਼ੇ ਹੇਠ ਦੱਬਿਆ ਜਾਏਗਾ। ਨਾਟਕ ਵਿੱਚ ਗੁਰਤੇਜ਼ ਮਾਨ, ਸੁਖਵਿੰਦਰ ਵਿਰਕ, ਮਨਦੀਪ ਕੌਰ, ਵਿਕਾਸ ਜੋਸ਼ੀ, ਡੋਲੀ ਸੱਡਲ, ਇੰਦਰਜੀਤ ਸਹਾਰਨ, ਨਰੇਸ਼, ਜਸਵੰਤ, ਕਾਰਤਿਕ, ਸਾਰਥਕ, ਹਰਮਨ ਤੇ ਗੋਤਮ ਨੇ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਇਸ ਨਾਟਕ ਦਾ ਸੰਗੀਤ ਲੋਪੋਕੇ ਬ੍ਰਦਰਜ਼ ਲਖਬੀਰ ਤੇ ਰਜਿੰਦਰ ਨੇ ਸੂਚਜੇ ਸੰਗੀਤ ਨਾਲ ਨਾਟਕ ਵਿੱਚ ਜਾਣ ਪਾਈ।

PPN2801201725
ਇਸ ਮੌਕੇ ਤੇ ਨਾਟਕ ਵੇਖਣ ਲਈ ਆਏ ਨਾਟਕਕਾਰ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਸ੍ਰੀਮਤੀ ਜਤਿੰਦਰ ਕੌਰ, ਊਮਾ ਗੁਰਬਖ਼ਸ਼ ਸਿੰਘ, ਹਿਰਦੇਪਾਲ ਸਿੰਘ, ਡਾ. ਪਰਮਿੰਦਰ, ਡਾ. ਅਰਵਿੰਦਰ ਕੌਰ ਧਾਲੀਵਾਲ, ਸ੍ਰੀਮਤੀ ਰਸ਼ਮੀ ਨੰਦਾ, ਭੂਪਿੰਦਰ ਸਿੰਘ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਸੁਮੀਤ ਸਿੰਘ, ਗੁਰਿੰਦਰ ਮਕਨਾ, ਹਰਿੰਦਰ ਸੋਹਲ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply