ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਚੋਣ ਦਫਤਰ ਦੇ ਬਾਹਰੋਂ ਦਿਨ ਦਿਹਾੜੇ ਹੋਈ ਕਾਰ ਚੋਰੀ ਦੇ ਮਾਮਲੇ ਨੇ ਪੁਲੀਸ ਦੀ ਮੁਸਤੈਦੀ ਅਤੇ ਰਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਦੀ ਪੋਲ ਖੋਹਲ ਕੇ ਰਖ ਦਿੱਤੀ ਹੈ।ਹੈਰਾਨਗੀ ਦੀ ਗੱਲ ਇਹ ਵੀ ਰਹੀ ਕਿ ਜਿਸ ਜਗ੍ਹਾ ਤੋਂ ਕਾਰ ਚੋਰੀ ਹੋਈ ਹੈ ਉਥੋਂ ਮਹਿਜ਼ 20 ਮੀਟਰ ਦੀ ਦੂਰੀ ਤੇ ਟ੍ਰੈਫਿਕ ਪੁਲੀਸ ਦਾ ਨਾਕਾ ਲਗਾ ਹੋਇਆ ਹੈ ਤੇ ਪੁਲੀਸ ਚੌਕੀ ਵੀ ਸਿਰਫ 100 ਮੀਟਰ ਦੀ ਦੂਰੀ ’ਤੇ ਹੈ।ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਗੁਰਜੀਤ ਸਿੰਘ ਅੋਜਲਾ ਨੂੰ ਉਨ੍ਹਾਂ ਦੇ ਚੋਣ ਦਫਤਰ ਗੁੰਮਟਾਲਾ ਬਾਈਪਾਸ ਵਿਖੇ ਮਿਲਣ ਲਈ ਕੁੱਝ ਕਾਂਗਰਸੀ ਵਰਕਰ ਪੁੱਜੇ ਹੋਏ ਸਨ।ਇਹ ਸਾਰੇ ਵਰਕਰ ਇਕ ਟੈਕਸੀ ਟਾਟਾ ਇੰਡੀਗੋ (ਪੀ ਬੀ 01-6991) ਵਿਚ ਸਵਾਰ ਹੋ ਕੇ ਗੁਰਜੀਤ ਸਿੰਘ ਔਜਲਾ ਨੂੰ ਮਿਲਣ ਲਈ ਪੁੱਜੇ ਸਨ, ਜਦ ਸ਼ਾਮ ਨੂੰ ਕਰੀਬ 5 ਵਜੇ ਇਹ ਵਰਕਰ ਵਾਪਸ ਜਾਣ ਲੱਗੇ ਤਾਂ ਟੈਕਸੀ ਗਾਇਬ ਸੀ।ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ ਨੇ ਘਟਨਾ ਦਾ ਪਤਾ ਲੱਗਦੇ ਸਾਰ ਹੀ ਟੈਕਸੀ ਦੇ ਮਾਲਕ ਸੰਦੀਪ ਸ਼ਰਮਾ ਨੂੰ ਲੈ ਕੇ ਗੁੰਮਟਾਲਾ ਚੋਕੀ ਵਿਖੇ ਸ਼ਿਕਾਇਤ ਦਰਜ ਕਰਵਾਈ।ਇਸ ਮੌਕੇ ’ਤੇ ਜਾਣਕਾਰੀ ਦਿੰਦੇ ਸੁੱਖ ਔਜਲਾ ਨੇ ਕਿਹਾ ਕਿ ਰਾਜ ਵਿਚ ਅਮਨ ਤੇ ਕਾਨੂੰਨ ਦੀ ਵਿਵੱਸਥਾ ਚਰਮਰਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਅਜਿਹੀ ਘਟਨਾ ਦਾ ਵਾਪਰ ਜਾਣਾ ਸੰਕੇਤ ਕਰਦਾ ਹੈ ਸਭ ਅੱਛਾ ਨਹੀਂ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media