Tuesday, March 24, 2026

ਮੋਦੀ ਜ਼ੁਮਲੇਬਾਜੀ ਦੀ ਬਜਾਏ ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ- ਔਜਲਾ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਔਜਲਾ ਨੇ ਕਿਹਾ ਕਿ ਕੋਟਕਪੁਰਾ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਰਫ ਜੁਮਲਾਬਾਜ਼ੀ ਤੋ ਕੰਮ ਲਿਆ ਤੇ ਆਪਣੇ ਸਿਆਸੀ ਭਾਈਵਾਲਾਂ ਨੂੰ ਬਚਾਉਣ ਲਈ ਪੰਜਾਬ ਬਾਰੇ ਝੂਠ ਬੋਲਿਆ।

Gurjeet Aujla111

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਜਲਸੇ ਦੋਰਾਨ ਕਿਹਾ ਕਿ ਪੰਜਾਬ ਨੂੰ ਗੰਦੀ ਸਿਆਸਤ ਦੇ ਚਲਦਿਆਂ ਨਸ਼ੇੜੀ ਦੱਸਿਆ ਜਾ ਰਿਹਾ ਹੈ। ਔਜਲਾ ਨੇ ਕਿਹਾ ਕਿ ਇੰਝ ਲਗਦਾ ਹੈ ਕਿ  ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ। ਮੋਦੀ ਨੇ ਖੁਦ ਮਨ ਕੀ ਬਾਤ ਵਿਚ ਮੰਿਨਆ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇ ਕਰਦੇ ਹਨ ਤੇ ਪੰਜਾਬ ਦੀ ਨਸ਼ਿਆਂ ਦੇ ਮਾਮਲੇ ਵਿਚ ਹਾਲਤ ਮਾੜੀ ਹੈ। ਹੁਣ ਕਿਉਂਕਿ ਨਸ਼ਿਆਂ ਦੀ ਤਸਕਰੀ ਵਿਚ ਅਕਾਲੀ ਦਲ ਦੇ ਆਗੂਆਂ ਦਾ ਨਾਮ ਵੀ ਆ ਰਿਹਾ ਹੈ ਤੇ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀ ਹੈ ਇਸ ਲਈ ਮੋਦੀ ਆਪਣੇ ਭਾਈਵਾਲਾਂ ਨੂੰ ਬਚਾਉਣ ਲਈ ਪੰਜਾਬ ਵਾਸੀਆਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ 11 ਮਾਰਚ ਤੋਂ ਬਾਅਦ ਉਹ ਪਾਰਲੀਮੈਂਟ ਵਿਚ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੂੰ ਪੁੱਛਣਗੇ ਕਿ ਪੰਜਾਬ ਨੂੰ ਬਚਾਉਣ ਲਈ ਉਨ੍ਹਾਂ ਕੀ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ ਮੋਦੀ ਦੇ ਬਿਆਨ ’ਤੇ ਬੋਲਦਿਆਂ ਔਜਲਾ ਨੇ ਕਿਹਾ ਕਿ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਬੀਤੇ ਇਕ ਸਾਲ ਤੋ ਵੱਧ ਸਮਾਂ ਹੋ ਚੁੱਕਾ ਹੈ ਤੇ ਰਾਜ ਵਿਚ ਅਕਾਲੀ ਦਲ ਦੀ ਸਰਕਾਰ ਰਹੀ। ਕਿਸੇ ਵੀ ਦੋਸ਼ੀ ਦਾ ਪੁਲਸ ਦੇ ਹੱਥ ਨਾ ਆਉਣਾ ਰਾਜ ਸਰਕਾਰ ਦੀ ਨਾਲਾਇਕੀ ਹੈ।ਉਨ੍ਹਾਂ ਕਿਹਾ ਕਿ ਆਖਿਰ ਦੋਸ਼ੀ ਪੰਜਾਬ ਵਿਚ ਹੀ ਸਨ ਪੁਲਿਸ ਜੇਕਰ ਸਖਤੀ ਨਾਲ ਕਾਰਵਾਈ ਕਰਕੇ ਦੋਸ਼ੀਆਂ ਦੀ ਭਾਲ ਕਰਦੀ ਤਾਂ ਪੰਜਾਬ ਨੂੰ ਇਹ ਸੰਤਾਪ ਨਾ ਝੱਲਣਾ ਪੈਂਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੇ ਕਿਸਾਨਾਂ ਦਾ ਆਗੂ ਦੱਸਣ ’ਤੇ ਚੁਟਕੀ ਲੈਂਦਿਆਂ ਔਜਲਾ ਨੇ ਕਿਹਾ ਕਿ ਬਾਦਲ ਰਾਜ ਵਿਚ ਸਭ ਤੋ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਸਭ ਤੋ ਵੱਧ ਕਿਸਾਨ ਰੁਲਿਆ, ਸਭ ਤੋਂ ਵੱਧ ਕਿਸਾਨਾਂ ਨੂੰ ਨਕਲੀ ਦਵਾਈ, ਨਕਲੀ ਸਪਰੇਅ ਮਿਲੀਆਂ ਉਸ ਨੂੰ ਕਿਸਾਨਾਂ ਦਾ ਆਗੂ ਦੱਸਣਾ ਉਨ੍ਹਾਂ ਹਜ਼ਾਰਾਂ ਕਿਸਾਨਾਂ ਦੀਆਂ ਆਤਮਾਵਾਂ ਨਾਲ ਧੱਕਾ ਹੈ ਜੋ ਬਾਦਲ ਰਾਜ ਵਿਚ ਖੁਦਕੁਸ਼ੀਆਂ ਕਰ ਗਏ।
ਮੋਦੀ ਵਲੋ ਕਾਂਗਰਸ ਨੂੰ ਹਿੰਦੂ-ਸਿੱਖਾਂ ਵਿਚ ਪਾੜਾ ਪਾਉਣ ਵਾਲੀ ਕਹੇ ਜਾਣ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਸੈਕੁਲਰ ਪਾਰਟੀ ਹੈ ਤੇ ਦੇਸ਼ ਵਿਚ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ। ਕਾਂਗਰਸ ਨੇ ਕਦੇ ਵੀ ਕਿਸੇ ਇਕ ਵਰਗ ਨਾਲ ਧੱਕਾ ਨਹੀ ਕੀਤਾ ਪਰ ਦੁਨੀਆਂ ਜਾਣਦੀ ਹੈ ਕਿ ਮੋਦੀ ਦੀ ਪਾਰਟੀ ਭਾਜਪਾ ਅਤੇ ਆਰ.ਐਸ.ਐਸ. ਘੱਟ ਗਿਣਤੀਆਂ ਨਾਲ ਕੀ ਸਲੂਕ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਘੱਟ ਗਿਣਤੀਆਂ ਪ੍ਰਤੀ ਬੇਹੱਦ ਘਾਤਕ ਹਨ। ਲੋਕਾਂ ਨੂੰ ਹਾਲੇ ਗੁਜਰਾਤ ਦੰਗੇ ਚੰਗੀ ਤਰ੍ਹਾਂ ਯਾਦ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੁਮਲੇਬਾਜੀ ਤੋਂ ਕੰਮ ਲੈਣ ਦੀ ਬਜਾਏ ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply