Friday, February 27, 2026

ਮਾਈਕਰੋ ਅਬਜ਼ਰਵਰ ਦੀ ਵਿਧਾਨ ਸਭਾ ਚੋਣਾਂ ਸਬੰਧੀ ਰਿਹਰਸਲ ਬਾਬਾ ਬਕਾਲਾ ਵਿਖੇ ਹੋਈ – ਸੋਂਧੀ

ਖਲਚੀਆਂ, 29 ਜਨਵਰੀ (ਪੰਜਾਬ ਪੋਸਟ  ਸੁੱਚਾ ਸਿੰਘ ਧੂਲਕਾ) – ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਵਿਧਾਨ ਸਭਾ ਚੋਣ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਅੰਮ੍ਰਿਤਸਰ ਵੱਲੋਂ ਨਿਯੁਕਤ ਮਾਈਕਰੋ ਅਬਜ਼ਰਵਰ ਦੀ ਰਿਹਰਸਲ ਤੇਜਦੀਪ ਸਿੰਘ ਸੈਣੀ ਰਿਟਰਨਿੰਗ ਅਫ਼ਸਰ 025 ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਐਸ ਪੀ ਸੋਂਧੀ ਟਰੇਨਰ (ਚੋਣਾਂ) ਵੱਲੋਂ ਕਰਵਾਈ ਗਈ ਜਿਸ ਵਿਚ ਰਾਮ ਕੇਵਲ ਆਈ ਏ ਐਸ ਅਬਜ਼ਰਵਰ ਜਨਰਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।IMG-20170129-WA0041

ਐਸ.ਪੀ ਸੋਂਧੀ ਨੋਡਲ ਅਫ਼ਸਰ ਨੇ ਮਾਈਕਰੋ ਅਬਜ਼ਰਵਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਬਾਰੇ ਵੇਰਵੇ ਸਹਿਤ ਦੱਸਿਆ ਅਤੇ ਇਸ ਤੋਂ ਉਪਰੰਤ ਰਿਟਰਨਿੰਗ ਅਫ਼ਸਰ ਵੱਲੋਂ ਚੋਣ ਪ੍ਰਬੰਧ ਅਤੇ ਮਾਈਕਰੋ ਅਬਜ਼ਰਵਰ ਦੇ ਰੋਲ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਤੋਂ ਉਪਰੰਤ ਜਨਰਲ ਅਬਜ਼ਰਵਰ ਵੱਲੋਂ ਮਾਈਕਰੋ ਅਬਜ਼ਰਵਰਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਊਣ ਦੀ ਹਦਾਇਤ ਕੀਤੀ ਗਈ ਅਤੇ ਰਿਹਰਸਲ ਵਿੱਚੋਂ ਗੈਰਹਾਜ਼ਰ ਮਾਈਕਰੋ ਅਬਜ਼ਰਵਰਾਂ ਦੇ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਆਰੰਭਣ ਦਾ ਹੁਕਮ ਦਿੱਤਾ ਅਤੇ ਇਹ ਵੀ ਕਿਹਾ ਕਿ ਅਗਲੀ ਰਿਹਰਸਲ ਵਿਚ ਜਿਹੜੇ ਮਾਈਕਰੋ ਅਬਜ਼ਰਵਰ ਹਾਜ਼ਰ ਨਹੀਂ ਹੋਣਗੇ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। 28 ਜਨਵਰੀ ਨੂੰ ਹਲਕਾ ਬਾਬਾ ਬਕਾਲਾ ਦੇ ਪੋਲਿੰਗ ਅਮਲੇ ਨੂੰ ਮਾਸਟਰ ਟਰੇਨਰਾਂ ਵੱਲੋਂ ਵੀ ਟ੍ਰੇਨਿੰਗ ਦਿੱਤੀ ਗਈ, ਜਿਸ ਵਿਚ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਦੇ ਮਕਸਦ ਲਈ ਈ ਵੀ ਐਮਜ਼ ਤੋਂ ਇਲਾਵਾ ਪ੍ਰਜਾਈਡਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਜਿਹੜੇ ਕਰਮਚਾਰੀ ਹੁਕਮਾਂ ਦੇ ਬਾਵਜੂਦ ਰਿਹਰਸਲ ਵਿਚ ਹਜ਼ਰ ਨਹੀਂ ਹੋਏ, ਉਨ੍ਹਾਂ ਦੇ ਖਿਲਾਫ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾ ਰਹੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply