Friday, March 27, 2026

ਸਿਵਲ ਸਰਜਨ ਨੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਲਿਾਉਣ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਇੱਕ ਬੱਚੇ ਨੂੰ ਪੋਲਿਓ ਰੋਧੀ ਬੂੰਦਾਂ ਪਿਆਕੇ 29 ਤੋਂ 31 ਜਨਵਰੀ ਤੱਕ ਤਿੰਨ ਦਿਨਾਂ ਲਈ ਚੱਲਣ ਵਾਲੇ ਪਲਸ ਪੋਲਿਓ ਅਭਿਆਨ ਦੀ ਸ਼ੁਰੂਆਤ ਕੀਤੀ। PPN2901201714

ਇਸ ਮੌਕੇ ਡਾ. ਐਸ.ਕੇ.ਪ੍ਰਣਾਮੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ, ਡਾ. ਹੰਸ ਰਾਜ ਐਸ.ਐਮ.ਓ. ਖੂਈਖੇੜਾ, ਡਾ. ਚੰਦਰ ਮੋਹਨ ਕਟਾਰੀਆ, ਡਾ. ਕਵਿਤਾ ਸਿੰਘ, ਡਾ. ਯੂਨਿਕ ਗੁਪਤਾ, ਡਾ. ਮੋਹਿਤ, ਡਾ. ਸਾਨੀਆ, ਡਾ. ਅਮਿਤ ਗੁਗਲਾਨੀ, ਡਾ. ਕੁਨਾਲ ਕੀਰਤੀ ਮਲਿਕ, ਡਾ. ਆਸੀਮ ਮੈਨ, ਡਾ.ਵਨੀਤ, ਡਾ. ਮਧੁਕਰ, ਦਵਿੰਦਰ ਕੌਰ ਅਤੇ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਹਾਜਾਰੀਨ ਨੂੰ ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ 29 ਤੋਂ 31 ਜਨਵਰੀ ਤੱਕ ਤਿੰਨ ਦਿਨਾਂ ਵਿਚ ਪੂਰੇ ਜ਼ਿਲ੍ਹੇ ਵਿਚ 0 ਤੋਂ 5 ਸਾਲ ਤੱਕ ਦੇ 1,60,910 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਪੂਰੇ ਜ਼ਿਲ੍ਹੇ ਵਿਚ ਲਗਭਗ 1,82, 525 ਘਰ ਕਵਰ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਦੌਰਾਨ ਪੂਰੇ ਜ਼ਿਲ੍ਹੇ ਵਿਚ 14 ਰੇਲਵੇ ਸਟੇਸ਼ਨ, 17 ਬੱਸ ਸਟੈਂਡ, 147 ਇੱਟ ਭੱਠੇ, 551 ਝੁੱਗੀਆਂ ਝੋਂਪੜੀਆਂ, 11 ਬਣ ਰਹੇ ਭਵਨਾਂ  ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਨ੍ਹਾਂ ਤਿੰਨ ਦਿਨਾਂ ਵਿਚ ਸਾਰਿਆਂ ਸਿਹਤ ਕਰਮਚਾਰੀਆਂ ਜਿਨ੍ਹਾਂ ਵਿਚ ਏ.ਐਨ.ਐਮ. ਆਸ਼ਾ ਵਰਕਰ, ਸਾਰੇ ਡਾਕਟਰਾਂ ਵੱਲੋਂ ਸੁਪਰਵੀਜ਼ਨ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਐਸ.ਕੇ.ਪ੍ਰਣਾਮੀ ਨੇ ਦੱਸਿਆ ਕਿ ਇਸ ਸਬੰਧੀ 657 ਬੂਥ ਬਣਾਏ ਗਏ ਹਨ। ਜਿਨ੍ਹਾਂ ਵਿਚ 2646 ਕਰਮਚਾਰੀ ਅਤੇ 131 ਸੁਪਰਵਾਈਜ਼ਰ ਪੂਰੇ ਜ਼ਿਲ੍ਹੇ ਵਿਚ ਪਲਸ ਪੋਲਿਓ ਅਭਿਆਨ ਨੂੰ ਸਫ਼ਲ ਬਣਾਉਣ ਅਤੇ ਭਾਰਤ ਨੂੰ ਪੋਲਿਓ ਮੁਕਤ ਬਣਾਈ ਰੱਖਣ ਵਿਚ ਸਹਿਯੋਗ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਸਬੰਧੀ ਹਰ ਪਿੰਡ ਅਤੇ ਸ਼ਹਿਰ ਵਿਚ ਮੁਨਿਆਦੀ ਕਰਵਾਈ ਗਈ।ਜਿਸ ਲਈ ਸ਼ਹਿਰਾਂ ਅਤੇ ਰਿਕਸ਼ਿਆਂ ਤੇ ਸਪੀਕਰ ਲਗਾ ਕੇ ਅਤੇ  ਪਿੰਡਾਂ ਦੇ ਗੁਰੂਦੁਆਰਿਆਂ ਅਤੇ ਮੰਦਰਾਂ ਵਿਚ ਮੁਨਿਆਦੀ ਕਰਵਾਈ ਗਈ ਹੈ ਤਾਂਕਿ ਹਰ ਬੱਚੇ ਨੂੰ ਪੋਲਿਓ ਰੋਧੀ ਬੂੰਦਾ ਪਿਆਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਕਰਮਚਾਰੀਆਂ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੀਆਂ ਹੋਰਨਾਂ ਥਾਵਾਂ ਤੇ ਸਥਾਪਤ ਕੀਤੇ ਗਏ ਬੂਥਾਂ ਤੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾ ਪਿਆਈਆਂ ਗਈਆਂ ਅਤੇ ਅਗਲੇ ਦੋ ਦਿਨ 30 ਅਤੇ 31 ਜਨਵਰੀ ਨੂੰ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਘਰ ਘਰ ਜਾਕੇ ਬਾਕੀ ਰਹਿੰਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਉਣਗੀਆਂ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply