Thursday, February 26, 2026

ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਤੋਂ ਹਰ ਵਰਗ ਪ੍ਰੇਸ਼ਾਨ- ਸੁਖਪਾਲ ਭੁੱਲਰ

ਅਲਗੋਕੋਠੀ/ ਅਮਰਕੋਟ, 30 ਜਨਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਤੋਂ ਹਰ ਵਰਗ ਪ੍ਰੇਸ਼ਾਨ ਰਿਹਾ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਅਲਗੋ ਕਲਾਂ ਵਿਖੇ ਜਥੇਦਾਰ ਮਿਲਖਾ ਸਿੰਘ ਅਲਗੋਂ ਦੀ ਪ੍ਰਧਾਨਗੀ ਹੇਠ ਜਗਜੀਤ ਸਿੰਘ ਖਹਿਰਾ ਦੇ ਗ੍ਰਹਿ ਵਿਖੇ  ਕਰਵਾਈ ਇਕ ਚੋਣ ਮੀਟਿੰਗ ਦੋਰਾਨ ਕੀਤਾ।PPN3001201701

ਉਨਾਂ ਕਿਹਾ ਕਿ ਪਿਛਲੇ 10 ਸਾਲ ਤੋਂ ਅਕਾਲੀ ਵਿਧਾਇਕ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਹਲਕਾ ਖੇਮਕਰਨ ਦੇ ਲੋਕ 4 ਤਾਰੀਖ ਵਾਲੇ ਦਿਨ ਪੰਜੇ ਵਾਲਾ ਬਟਨ ਦਬਾਕੇ ਰਿਕਾਰਡ ਤੋੜ ਜਿਤ ਵਿਚ ਅਹਿਮ ਰੋਲ ਅਦਾ ਕਰਨਗੇ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਨਣ ਉਪੰਰਤ ਪੱਛੜੇ ਪਏ ਸੱਰਹਦੀ ਹਲਕਾ ਖੇਮਕਰਨ ਵੱਲ ਖਾਸ ਧਿਆਨ ਦੇ ਕੇ ਮਾਰੂ ਨਸ਼ਿਆਂ ਵਿਚ ਰੁਲ ਰਹੀ ਜਵਾਨੀ ਨੂੰ  ਬਚਾਇਆ ਜਾਵੇਗਾ ਅਤੇ ਪੜੇ ਲਿਖੇ ਨੋਜਵਾਨਾ ਨੂੰ ਰੋਜ਼ਗਾਰ ਦੇ ਮੋਕੇ ਪ੍ਰਦਾਨ ਕੀਤੇ ਜਾਣਗੇ।ਇਸ ਮੋਕੇ ਜਗਜੀਤ ਸਿੰਘ ਖਹਿਰਾ, ਤਰਸੇਮ ਸਿੰਘ, ਸਰਵਨ ਸਿੰਘ ਧੁੰਨ, ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ, ਹਰਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪਟਵਾਰੀ, ਹਰਪਾਲ ਸਿੰਘ ਚੱਠੂ, ਗੁਰਦੇਵ ਸਿੰਘ ਪਟਵਾਰੀ, ਜਰਨੈਲ ਸਿੰਘ ਲੀਲ, ਸੁਖਪਾਲ ਸਿੰਘ ਪਠਾਨਕਾ, ਸਤਨਾਮ ਸਿੰਘ ਚੱਠੂ, ਗੁਰਚਰਨ ਸਿੰਘ ਬਿੱਟੂ, ਬਾਉ ਪਟਵਾਰੀ, ਸੁਖਦੇਵ ਸਿੰਘ ਖਹਿਰਾ, ਕਵਲਜੀਤ ਸਿੰਘ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply