Tuesday, July 21, 2026

ਪਿੰਡ ਨੇ ਨੌਜਵਾਨਾਂ ਨੇ ਖੁੱਲੇ ਅਸਮਾਨ ਹੇਠ ਤਰਪੈਲ ਬੰਨ ਕੇ ਰਹਿ ਰਹਿ ਰਹੇ ਬਜੁੱਰਗ ਨੂੰ ਦਿਤੀ ਛੱਤ

ਭਿੱਖੀਵਿੰਡ,30 ਜਨਵਰੀ (ਗੁਰਪ੍ਰਤਾਪ ਸਿੰਘ ਜੱਜ)- ਲੰਮੇ ਸਮੇਂ ਤੋਂ ਕੜਾਕੇ ਦੀ ਠੰਡ ਵਿੱਚ ਗਰੀਬੀ ਨਾਲ ਜੂਝਦਾ ਹੋਇਆ ਵਿਹੜੇ ਵਿੱਚ ਬਾਹਰ ਹੀ ਖੁੱਲੇ ਅਸਮਾਨ ਹੇਠ ਆਪਣੇ ਮੰਜੇ ਉਪਰ ਤਰਪੈਲ ਬੰਨ ਕੇ ਰਹਿ ਗੁਜ਼ਰ ਬਸਰ ਕਰ ਰਹੇ ਬਜੁੱਰਗ ਦੀ ਸਮੇ ਦੀਆਂ ਸਰਕਾਰਾਂ ਨੇ ਕੋਈ ਵੀ ਸਾਰ ਨਹੀ ਲਈ।PPN3001201704

ਲੇਕਿਨ ਹੁਣ ਪਿੰਡ ਦੇ ਸਮਾਜ ਸੇਵੀ ਨੋਜਵਾਨਾਂ ਗੁਰਸਾਹਿਬ ਸਿੰਘ, ਮਾਸਟਰ ਪ੍ਰਮਜੀਤ ਸਿੰਘ, ਪਿੰਡ ਮੱਖੀ ਕਲਾਂ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੱਖਣ ਸੰਧੂ ਅਤੇ ਸਿੰਗਾਪੁਰ ਵੱਸ ਰਹੇ ਪਿੰਡ ਦੇ ਨੋਜਵਾਨ ਬਾਉ ਸਿੰਘ ਅਤੇ ਹੋਰ ਨੋਜਵਾਨਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਇਸ ਗਰੀਬ ਦੇ ਪੱਕੇ ਕਮਰੇ ਲਈ ਉਪਰਾਲਾ ਕੀਤਾ।ਇਸ ਮੋਕੇ ਗੁਰਸਾਹਿਬ ਸਿੰਘ ਨੇ ਕਿਹਾ ਕੇ ਹਰ ਇਨਸਾਨ ਨੂੰ ਆਪਣੀ ਕਿਰਤ ਕਮਾਈ ਵਿੱਚੋ ਦੱਸਵੰਧ ਕੱਢ ਕੇ ਗਰੀਬ ਦੀ ਮਦਦ ਕਰਦਿਆਂ ਕਿਸੇ ਲੋੜਵੰਦ ਦੀ ਲੜਕੀ ਦੇ ਵਿਆਹ ਜਾਂ ਹੋਰ ਦੁੱਖ ਵੇਲੇ ਕੰਮ ਆਉਣਾ ਚਾਹੀਦਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply