Friday, February 27, 2026

ਰਾਸ਼ਟਰਪਿਤਾ ਦੇ ਸ਼ਹੀਦੀ ਦਿਵਸ ਮੋਕੇ ਸਪਰਸ਼ ਕੁਸ਼ਟ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

ਫਾਜ਼ਿਲਕਾ, 30 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਦੇ ਮੌਕੇ ਤੇ ਅੱਜ ਸਿਵਲ ਸਰਜ਼ਨ ਦਫ਼ਤਰ ਫਾਜ਼ਿਲਕਾ ਵਿਚ ਸਪਰਸ਼ ਕੁਸ਼ਟ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੇ ਨਾਲ ਸਮੂਹ ਪ੍ਰੋਗਰਾਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਣ ਲੈਕੇ ਕੀਤੀ।PPN3001201716

ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਣ ਲਿਆ ਕਿ ਉਹ ਕੁਸ਼ਟ ਰੋਗ ਵਾਲੇ ਵਿਅਕਤੀ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਅਤੇ ਇਲਾਜ ਕਰਵਾਉਣ ਵਿਚ ਸਹਾਇਤਾ ਕਰਨ ਦੇ ਨਾਲ ਨਾਲ ਬਿਨਾ ਕਿਸੇ ਭੇਦਭਾਵ ਦੇ ਨਾਲ ਸਹਾਇਤਾ ਕਰਨ ਲਈ ਵਚਨਬੱਧ ਅਤੇ ਯਤਨਸ਼ੀਲ ਰਹਿਣਗੇ ਅਤੇ ਇਸ ਦੇ ਨਾਲ ਹੀ ਕੁਸ਼ਟ ਰੋਗ ਮੁਕਤ ਭਾਰਤ ਦੇ ਲਈ ਹਮੇਸ਼ਾਂ ਕੋਸ਼ਿਸ਼ਾਂ ਕਰਦੇ ਰਹਿਣਗੇ।ਉਕਤ ਸਹੁੰ ਪ੍ਰਣ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਕਰਵਾਇਆ। ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਕਿਸੇ ਦੀ ਚਮੜੀ ਤੇ ਤਾਂਬੇ ਦੇ ਰੋਗ ਦੇ ਸੁਨ ਧੱਬੇ, ਠੰਡਾ ਅਤੇ ਗਰਮ ਨਾ ਲਗਦਾ ਹੋਵੇ ਆਦਿ ਨਿਸ਼ਾਨੀਆਂ ਹੋਣ ਤੇ ਉਸਨੂੰ ਜਲਦੀ ਨੇੜਲੇ ਸਿਹਤ ਕੇਂਦਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਫਲੈਟ ਵੀ ਜਾਰੀ ਕੀਤਾ ਗਿਆ।ਇਸ ਮੌਕੇ ਡਾ. ਐਸ.ਕੇ ਪ੍ਰਣਾਮੀ ਡੀਆਈਓ, ਡਾ. ਰਾਜੇਸ਼ ਖੁੰਗਰ ਡੀ.ਐਚ.ਓ, ਡਾ. ਮਨਦੀਪ ਸਿੰਘ ਜ਼ਿਲ੍ਹਾ ਲੈਪਰੋਸੀ ਅਧਿਕਾਰੀ, ਡਾ. ਕਵਿਤਾ ਸਿੰਘ, ਡਾ. ਰੋਹਿਤ, ਡਾ. ਮੋਹਿਤ, ਡਾ. ਅਨਮੋਲ, ਡਾ. ਅਸੀਮ, ਅਨਜਨਾ ਅਤੇ ਰੋਬਿਨਾ ਸਟਾਫ਼ ਨਰਸ, ਫਾਰਮਾਸਿਸਟ ਸੁਨੀਲ ਸੇਠੀ ਅਤੇ ਵਿੱਕੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply