Saturday, March 28, 2026

ਮਜੀਠਾ ਦੀ ਵਾਰਡ ਨੰ: 9 ‘ਚ ਜਿਕਰਯੋਗ ਰਹੀ ਔਰਤਾਂ ਦੀ ਹਾਜਰੀ

ਮਜੀਠਾ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਕਸਬਾ ਮਜੀਠਾ ਦੇ ਵਾਰਡ ਨੰ: 9 ਵਿਖੇ ਰਖੀ ਗਈ ਚੋਣ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ।PPN3001201737

ਇਸ ਦੇ ਨਾਲ ਹੀ ਨਿਰੋਲ ਮਜੀਠਾ ਵਾਸੀਆਂ ਦੇ ਠਾਠਾਂ ਮਾਰਦੇ ਜਨ ਸੈਲਾਬ ਦੀ ਹਾਜਰੀ ਨੇ ਮਜੀਠੀਆ ਦੀ ਚੋਣ ਮੁਹਿੰਮ ਨੂੰ ਚਰਮਸੀਮਾ ’ਤੇ ਪਹੁੰਚਾ ਦਿਤਾ ਹੈ।ਮਜੀਠੀਆ ਨੂੰ ਲੋਕਾਂ ਵਲੋਂ ਮਿਲ ਰਹੇ ਪਿਆਰ ਅਤੇ ਜ਼ਬਰਦਸਤ ਹਮਾਇਤ ਨੇ ਕਾਂਗਰਸ ਅਤੇ ’ਆਪ’ ਵਰਗੇ ਵਿਰੋਧੀਆਂ ਦੇ ਹੋਸ਼ ਉਡਾਦਿਤੇ ਹਨ। ਅਜ ਸ਼ਾਮ ਸਾਰਾ ਮਜੀਠਾ ਹੀ ਅਕਾਲੀ ਰੰਗ ਵਿੱਚ ਰੰਗਿਆ ਹੋਇਆ ਨਜਰ ਆਇਆ।ਇਸ ਵਕਤ ਮਜੀਠਾ ਵਾਸੀਆਂ ਨੇ ਆਪਣੇ ਮਹਿਬੂਬ ਨੇਤਾ ਮਜੀਠੀਆ ਦਾ ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ।ਇੰਜ ਪ੍ਰਤੀਤ ਹੋ ਰਿਹਾ ਸੀ ਕਿ ਮਜੀਠਾ ’ਚ ਮਜੀਠੀਆ ਤੋਂ ਇਲਾਵਾ ਕਿਸੇ ਹੋਰ ਸਿਆਸੀ ਪਾਰਟੀ ਲਈ ਕੋਈ ਥਾਂ ਹੀ ਨਾ ਹੋਵੇ।
ਇਸ ਸਮੇਂ ਵਰਕਰਾਂ ਨੇ ਅਕਾਲੀ ਦਲ ਜ਼ਿੰਦਾਬਾਦ, ਮਜੀਠੀਆ ਜ਼ਿੰਦਾਬਾਦ ਆਦਿ ਨਾਅਰਿਆਂ ਨਾਲ ਅਸਮਾਨ ਗੂੰਝਾ ਛੱਡਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕਾਂ ਦੇ ਫਤਵੇ ਨਾਲ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਮਜੀਠੇ ਦਾ ਵਿਕਾਸ ਮੇਰਾ ਜਨੂਨ ਰਿਹਾ ਪਰ ਮਜੀਠਾ ਵਾਸੀਆਂ ਨੇ ਜਿਵੇ ਅਜ ਉਹਨਾਂ ਨੂੰ ਹੱਥਾਂ ’ਤੇ ਚੁੱਕਿਆ ਅਤੇ ਸ਼ਾਨਦਾਰ ਸਵਾਗਤ ਕਰਦਿਆਂ ਅਪਣਤ ਵਿਖਾਈ, ਉਸ ਦੀ ਉਨਾਂ ਕਦੀ ਕਲਪਨਾ ਵੀ ਨਹੀਂ ਕੀਤੀ ਸੀ।ਅਜਿਹੇ ਦਿਲੀ ਹਮਾਇਤ ਲਈ ਉਹ ਅਤੇ ਉਸ ਦਾ ਪਰਿਵਾਰ ਮਜੀਠਾ ਵਾਸੀਆਂ ਦਾ ਸਦਾ ਰਿਣੀ ਰਹੇਗਾ। ਉਨਾਂ ਕਿਹਾ ਮਜੀਠਾ ਵਾਸੀ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਵਾ ਕੇ ਗੱਠਜੋੜ ਦੀ ਮੁੜ ਸਰਕਾਰ ਲਿਆਉਣਗੇ ਅਤੇੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਛੇਵੀਂ ਵਾਰ ਮੁੱਖ ਮੰਤਰੀ ਬਣਾਉਣਗੇ।ਇਸ ਮੌਕੇ ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਨਿਰਮਲ ਸਿੰਘ ਭੰਗੂ, ਅਮਰਦੀਪ ਸਪਾਰੀਵਿੰਡ, ਪ੍ਰਧਾਨ ਤਰੁਨ ਅਬਰੋਲ, ਸਲਵੰਤ ਸੇਠ, ਰਾਕੇਸ਼ ਪ੍ਰਾਸ਼ਰ, ਦਿਲਬਾਗ ਗਿਲ, ਕੌਸਲਰ ਮੁਖਤਾਰ ਸਿੰਘ, ਪ੍ਰਿੰਸ ਨਈਅਰ, ਕੇਵਲਜੀਤ, ਜੈਪਾਲ ਮਹਾਜਨ, ਰਾਕੇਸ਼ ਲਾਟੀ, ਲਕੀ ਕਹੇਰ, ਕੇਵਲਕਿਸ਼ਨ ਕਹੇਰ, ਬੁਧਹੰਸ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply