Wednesday, October 7, 2026

ਕਾਂਗਰਸ ਦਾ ਹੱਥ 60 ਸਾਲ ਤੱਕ ਗਰੀਬਾਂ ਦੇ ਗਿਰੇਬਾਨ ਫੜਦਾ ਰਿਹਾ – ਮਜੀਠੀਆ

ਜੈਂਤੀਪੁਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਹੱਥ ਗਰੀਬਾਂ ਨਾਲ ਨਾ ਹੋ ਕੇ 60 ਸਾਲ ਤਕ ਇਹਨਾਂ ਦੇ ਗਿਰੇਬਾਨ ਫੜਦਾ ਰਹਾ।ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਉਹਨਾਂ ਇੰਨੀ ਮਹਿੰਗਾਈ ਕਰ ਦਿੱਤੀ ਕਿ ਆਟਾ ਦਾਲ ਦੀ ਸਕੀਮ ਚਲਾਉਣੀ ਪਈ।PPN3001201739

ਪਿੰਡ ਭੰਗਾਲੀ ਕਲਾਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਰੋਧੀਆਂ ਦੇ ਝੂਠ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰੀ ਨੌਕਰੀ ਸਿਰਫ਼ 4 ਲੱਖ ਤੋਂ ਕੁੱਝ ਉਤੇ ਹੈ, ਕੇਜਰੀ 25 ਲੱਖ ਅਤੇ ਕੈਪਟਨ 60 ਲੱਖ ਨੌਕਰੀਆਂ ਦਾ ਝੂਠਾ ਲਾਰਾ ਲਾ ਰਿਹਾ ਹੈ।ਸਭ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਉਨ ਾਂਦਿੱਤੀਆਂ ਪ੍ਰਾਈਵੇਟ ਸੈਕਟਰ ’ਚ ਵੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕੀਤਾ ਗਿਆ।ਕੈਪਟਨ ਅਮਰਿੰਦਰ ਸਿੰਘ ਨੇ ਤਾਂ ਨੌਕਰੀਆਂ ’ਤੇ ਬੰਦਸ਼ ਲਾਗਾ ਦਿੱਤੀ ਸੀ।ਕੇਜਰੀਵਾਲ ਦਿਲੀ ’ਚ ਨੌਕਰੀਆਂ ਦੇਣ ’ਚ ਫੇਲ੍ਹ ਰਿਹਾ।PPN3001201738

ਨਾ ਹੀ ਕੇਜਰੀਵਾਲ ਨੇ ਦਿਲੀ ’ਚ ਤਾਂ ਗਰੀਬਾਂ ਨੂੰ ਕੋਈ ਸਹੂਲਤ ਦਿੱਤੀ, ਕੇਜਰੀ ਤੋਂ ਬਚਣ ਲਈ ਅੰਨ੍ਹਾ ਹਜ਼ਾਰੇ ਨੇ ਤੋਂ ਲੋਕਾਂ ਨੂੰ ਵਾਰ ਵਾਰ ਸੁਚੇਤ ਕੀਤਾ ਹੈ।ਇਹ ਲੋਕਾਂ ਨੂੰ ਠੱਗ ਦੇ ਫਿਰ ਰਹੇ ਹਨ।ਕੈਪਟਨ ’ਤੇ ਕਾਂਗਰਸ ਹਾਈ ਕਮਾਨ ਨੂੰ ਕੋਈ ਵਿਸ਼ਵਾਸ ਨਹੀਂ ਹੈ ਪਰ ਕੈਪਟਨ ਦੇ ਵਾਰ ਵਾਰ ਦਬਾਅ ’ਤੇ ਰਾਹੁਲ ਤੇ ਸੋਨੀਆ ਨੇ ਉਸ ਦਾ ਕੁੱਝ ਪੱਖ ਪੂਰਿਆ ਹੈ।ਸਾਡੇ ਲਈ ਇਹ ਇੱਕ ਚੰਗਾ ਸੰਕੇਤ ਹੈ ਕਿ ਪਰ ਜਦ ਜਦ ਵੀ ਕੈਪਟਨ ਨੂੰ ਮੁੱਖ ਮੰਤਰੀ ਐਲਾਨ ਦੇ ਰਹੇ ਅਕਾਲੀ ਭਾਜਪਾ ਦੀ ਹਮੇਸ਼ਾਂ ਜਿੱਤ ਹੁੰਦੀ ਰਹੀ। ਇਸ ਮੌਕੇ ਮੁਕੇਸ਼ ਨੰਦਾ ਭੰਗਾਲੀ, ਸਰਪੰਚ ਸੁਲਖਨ ਸਿੰਘ ਭੰਗਾਲੀ, ਪ੍ਰੀਤਮ ਲਾਲ, ਦਲਬੀਰ ਸਿੰਘ, ਕਾਕਾ ਭੰਗਾਲੀ, ਅਮਰੀਕ ਸਿੰਘ ਸਾਬਕਾ ਸਰਪੰਚ, ਬਲਾਕਾ ਸਿੰਘ, ਗੁਲਜਾਰ ਸਿੰਘ, ਬਾਬਾ ਬੀਰਾ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਅਦਿ ਮੌਜੂਦ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply