Wednesday, March 18, 2026

200 ਨੌਜਵਾਨਾਂ ਨੇ ਪਲਾਸੌਰ ਦੀ ਮੁਹਿੰਮ ਨੂੰ ਸਮਰਥਨ ਦੇਣ ਦੀ ਲਈ ਸਹੁੰ ਚੁੱਕੀ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਹਲਕਾ ਦੱਖਣੀ ਤੋਂ ਨਸ਼ਿਆ ਅਤੇ ਗੰਦਗੀ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਆਜ਼ਾਦ ਉਮੀਦਵਾਰ ਮਨਿੰਦਰ ਸਿੰਘ ਪਲਾਸੌਰ ਨੇ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਜੋਰ ਮਿਲਿਆ ਜਦੋਂ ਹਲਕੇ ਦੇ ਲੱਗਭੱਗ 200 ਨੌਜਵਾਨਾਂ ਨੇ ਧਾਰਮਿਕ ਸਥਾਨ ਬਾਬਾ ਬੋਹੜ ਸ਼ਾਹ ’ਤੇ ਜਾਕੇ ਪਲਾਸੌਰ ਦਾ ਸਾਥ ਦੇਣ ਦੀ ਸਹੁੰ ਚੁੱਕੀ।PPN3001201743

ਮਨਿੰਦਰ ਸਿੰਘ ਪਲਾਸੌਰ ਅੱਜ ਹਲਕਾ ਅੰਮ੍ਰਿਤਸਰ ਦੱਖਣੀ ਵਿੱਚ ਪੈਂਦੇ ਧੋਲੀ ਮੁਹੱਲਾ ਵਿੱਚ ਬਾਬਾ ਬੋਹੜ ਸ਼ਾਹ ਦੇ ਧਾਰਮਿਕ ਥਾਂ ’ਤੇ ਨਤਮਸਤਕ ਹੋਣ ਪੁੱਜੇ।ਇਸ ਦੌਰਾਨ ਮੁੱਖ ਸੇਵਾਦਾਰ ਹੈਪੀ ਧੋਲੀ ਨੇ ਉਨ੍ਹਾਂ ਨੂੰ ਕਿਰਪਾਨ ਭੇਂਟ ਕਰਕੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ।ਭਾਰੀ ਗਿਣਤੀ ਵਿੱਚ ਇਕੱਠੇ ਇਲਾਕਾ ਨਿਵਾਸੀਆਂ ਨੇ ਪਲਾਸੌਰ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੇ ਨਸ਼ਿਆ ਖਿਲਾਫ ਲੜਣ ਦਾ ਪ੍ਰਣ ਲਿਆ ।

PPN3001201745
ਇਸ ਦੇ ਉਪਰੰਤ ਮਨਿੰਦਰ ਸਿੰਘ ਪਲਾਸੌਰ ਬਾਬਾ ਕਸ਼ਮੀਰ ਸਿੰਘ ਸੰਤ ਭੂਰੀ ਵਾਲਿਆਂ ਜੀ ਤੋਂ ਅਸ਼ੀਰਵਾਦ ਲੈਣ ਉਨ੍ਹਾਂ ਦੇ ਧਾਰਮਿਕ ਸਥਾਨ ’ਤੇ ਆਪਣੇ ਪ੍ਰੀਵਾਰ ਅਤੇ ਟੀਮ ਦੇ ਨਾਲ ਪੁੱਜੇ।ਉਥੇ ਬਾਬਾ ਜੀ ਨੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ ਅਤੇ ਸੰਗਤ ਨੂੰ ਪਲਾਸੌਰ ਦੇ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਪਲਾਸੌਰ ਨੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਪਿਛਲੇ ਦਸ ਸਾਲਾਂ ਤੋਂ ਹਲਕੇ ਦੇ ਪ੍ਰਤੀਨਿੱਧੀ ਨੌਜਵਾਨਾਂ ਦਾ ਜੀਵਨ ਬਰਬਾਦ ਕਰਨ ’ਤੇ ਤੁਲੇ ਰਹੇ ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰੀਵਾਰਾਂ ਦੀ ਖਾਤਰ ਜਾਗਰੂਕ ਹੋਣ ਅਤੇ ਨਸ਼ਿਆ ਦੇ ਖਿਲਾਫ ਲੜਾਈ ਵਿੱਚ ਅੱਗੇ ਆਉਣ ਤਾਂਕਿ ਗਠਜੋੜ ਦੇ ਪ੍ਰਤੀਨਿਧੀਆਂ ਦੇ ਕੰਮ-ਕਾਜ ਬੰਦ ਹੋਣ ਅਤੇ ਨੌਜਵਾਨ ਚੰਗਾ ਜੀਵਨ ਬਤੀਤ ਕਰਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply