ਬਠਿੰਡਾ, 31 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਬਾਬਾ ਫ਼ਰੀਦ ਕੈਂਪਸ ਵਿਖੇ ‘ਦ ਪ੍ਰਿੰਸਟਾਨ ਰੀਵਿਊ’ ਦੇ ਸਹਿਯੋਗ ਸਦਕਾ ਆਯੋਜਿਤ ਟੈਕਨਾਲੋਜੀ, ਪ੍ਰਬੰਧਕੀ, ਸੱਭਿਆਚਾਰਕ, ਗਿਆਨ ਅਤੇ ਮਨੋਰੰਜਨ ਆਦਿ ਰੰਗਾਂ ਦੇ ਸੁਮੇਲ ਵਾਲੇ ਪੰਜਵੇ ਅੰਤਰਰਾਸ਼ਟਰੀ ਮੇਲੇ ‘ਵਿਬਗਿਓਰ-17’ ਦੌਰਾਨ ਹੋਏ ਤਕਨੀਕੀ ਅਤੇ ਨਾਨ-ਤਕਨੀਕੀ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇੇ।
ਸਭ ਤੋਂ ਪਹਿਲਾਂ ਮਿਸਟਰ ‘ਵਿਬਗਿਓਰ’ ਅਤੇ ਮਿਸ ‘ਵਿਬਗਿਓਰ’ ਦੇ ਖਿਤਾਬ ਲਈ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਿਸਟਰ ਵਿਬਗਿਓਰ ਅਤੇ ਤਨੂੰ ਸ੍ਰੀ ਨੂੰ ਮਿਸ ਵਿਬਗਿਓਰ ਦਾ ਖਿਤਾਬ ਦਿੱਤਾ ਗਿਆ। ਇਹਨਾਂ ਜੇਤੂਆਂ ਨੂੰ ਸੰਸਥਾ ਵੱਲੋਂ 21000/- ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ਤੇ ਜਸਲੀਨ ਸਿੰਘ ਅਤੇ ਰੁਪਿੰਦਰ ਕੌਰ ਰਹੇ ।ਵਿਕਰਜੀਤ ਸਿੰਘ ‘ਮਿਸਟਰ ਹੈਂਡਸਮ’ ਅਤੇ ਰਾਜਵੀਰ ਕੌਰ ‘ਮਿਸ ਚਾਰਮਿੰਗ’ ਬਣੀ ਜਦੋਂ ਕਿ ਲਵਪ੍ਰੀਤ ਸਿੰਘ ਨੂੰ ‘ਮਿਸਟਰ ਟੇਲੈਂਟ’ ਅਤੇ ਰਮਨਪ੍ਰੀਤ ਕੌਰ ਨੂੰ ‘ਮਿਸ ਟੇਲੈਂਟ’ ਐਲਾਨਿਆ ਗਿਆ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਪੰਜਾਬੀ ਸਿਨੇਮਾ ਅਦਾਕਾਰਾ ਅਨੀਤਾ ਮੀਤ, ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਅਤੇ ਅੰਤਰਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ ਰਾਜਾ ਨੇ ਕੀਤੀ।
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ ਅਤੇ ਵਰਲਡ ਸਕਿੱਲਜ਼ ਇੰਡੀਆ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਸਕਿੱਲ ਇੰਡੀਆ ਮੁਹਿੰਮ ਅਧਾਰਤ ਸਕਿੱਲ ਕੰਪੀਟੀਸ਼ਨ ਕਰਵਾਏ ਗਏ ਜਿਸ ਦੌਰਾਨ ਵੈਬ ਡਿਜ਼ਾਈਨ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਆਈ.ਟੀ. ਸਾਫ਼ਟਵੇਅਰ ਸ਼ਲੂਸਨਜ਼ ਫਾਰ ਬਿਜ਼ਨਸ ਦੇ ਮੁਕਾਬਲੇ ’ਚ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਡ ਟੈਕਨਾਲੋਜੀ, ਬਠਿੰਡਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਮਕੈਨੀਕਲ ਇੰਜ. ਡਿਜ਼ਾਈਨ-ਕੈਡ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਡ ਟੈਕਨਾਲੋਜੀ, ਬਠਿੰਡਾ ਨੇ ਪਹਿਲਾ ਅਤੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੋਬਾਈਲ ਰੋਬੋਟਿਕਸ ਦੇ ਮੁਕਾਬਲੇ ’ਚ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਡ ਟੈਕਨਾਲੋਜੀ, ਬਠਿੰਡਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਸੰਸਥਾ ਦੇ ਵਿਦਿਆਰਥੀਆਂ ਦੇ ਆਪਣੇ-ਆਪਣੇ ਪਿੰਡਾਂ ਵਿੱਚ ਬਣਾਏ ਗਏ ਯੂਨਿਟਾਂ ਅਨੁਸਾਰ ਪੌਦੇ ਲਾਉਣ, ਖ਼ੂਨਦਾਨ ਕਰਨ, ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ ਲਗਾਉਣ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਕਾਰਜਾਂ ਲਈ ਕ੍ਰਮਵਾਰ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਯੂਨਿਟਾਂ ਨੂੰ 51000 , 31000 , 21000 , 11000 ਅਤੇ 5100 ਰੁਪਏ ਦੇ ਨਗਦ ਇਨਾਮ ਵੰਡੇ ਗਏ। ਦੱਸਣਯੋਗ ਹੈ ਕਿ ਇਸ ਫੈਸਟ ਵਿੱਚ ਤਕਨੀਕੀ ਅਤੇ ਨਾਨ-ਤਕਨੀਕੀ ਮੁਕਾਬਲਿਆਂ ਦੇ ਜੇਤੂਆਂ ਲਈ ਕੁੱਲ 20 ਲੱਖ ਰੁਪਏ ਦੇ ਆਕਰਸ਼ਕ ਇਨਾਮ ਰੱਖੇ ਗਏ ਸਨ।
Punjab Post Daily Online Newspaper & Print Media