Thursday, February 26, 2026

ਛੀਨਾ ਨੇ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਕੇ ਨੌਕਰੀਆਂ ਬਹਾਲ ਕਰਨ ਦਾ ਕੀਤਾ ਵਾਅਦਾ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਚੋਣ ਦੀ ਚਰਮਸੀਮਾ ਨੂੰ ਛੂਹਦਿਆਂ ਸਰਹੱਦੀ ਖੇਤਰ ਅੰਮ੍ਰਿਤਸਰ ’ਚ ਇਕ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਕੇ ਨੌਜਵਾਨਾਂ ਲਈ ਨੌਕਰੀਆਂ ਬਹਾਲ ਕਰਨ ਦਾ ਵਾਅਦਾ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਐਨ. ਡੀ. ਏ ਸਰਕਾਰ ਦੀ ਮਦਦ ਨਾਲ ਵੱਡੇ ਅਤੇ ਛੋਟੇ ਪੈਮਾਨੇ ਦੇ ਉਦਯੋਗ ਸਥਾਪਿਤ ਕਰਨ ਲਈ ਉਦਯੋਗਪਤੀਆਂ ਨੂੰ ਖਾਸ ਰਿਆਇਤਾਂ ਅਤੇ ਲਾਭ ਦਿੱਤੇ ਜਾਣਗੇ।

PPN3101201710
ਉਨ੍ਹਾਂ ਨੇ ਮਾਨਾਂਵਾਲਾ, ਬਾਸਰਕੇ ਭੈਣੀ, ਵਡਾਲੀ, ਕਟੜਾ ਆਹਲੂਵਾਲੀਆ, ਸ਼ਿਵਾਲਾ ਭਈਆ, ਪ੍ਰਤਾਪ ਐਵੀਨਿਊ, ਸੰਜੋਗ ਪੈਲੇਸ, ਪਿੰਡ ਮਾਹਲ ਆਦਿ ਵਿਖੇ ਚੋਣ ਮੀਟਿੰਗ ਦੌਰਾਨ ਵਿਰੋਧੀ ਧਿਰ ਕਾਂਗਰਸ ਅਤੇ ਆਪ ਪਾਰਟੀ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਨੂੰ ਦਿਨ ’ਚ ਸੁਪਨੇ ਲੈਣ ਵਾਲੀਆਂ ਪਾਰਟੀਆਂ ਦੱਸਿਆ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਨਾਲ ਉਨ੍ਹਾਂ ਨੇ ਵੋਟਰਾਂ ਨੂੰ ਕੇਂਦਰ ’ਚ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਜਨਤਕ ਕਾਰਜਾਂ ਤੇ ਵਿਕਾਸ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ’ਚ ਅਕਾਲੀ ਭਾਜਪਾ ਸਰਕਾਰ ਨੇ ਸੂਬੇ ’ਚ ਵੀ ਵਿਕਾਸ ਦੀ ਹਨ੍ਹੇਰੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੀ ਸੂਬੇ ’ਚ ਲਗਾਤਾਰ ਤੀਸਰੀ ਵਾਰ ਸਰਕਾਰ ਬਣਨ ਜਾ ਰਹੀ ਹੈ ਅਤੇ ਵਿਕਾਸ ਦੇ ਚਲ ਰਹੇ ਕਾਰਜਾਂ ਦੀ ਕੜੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ’ਚ ਪੰਜਾਬ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ਅਤੇ ਵਿਕਾਸ ਕਾਰਜਾਂ ਨੂੰ ਬੱਲ ਮਿਲਿਆ, ਜਿਸਦੀ ਜ਼ਿੰਦਾ ਮਿਸਾਲ ਸੂਬੇ ’ਚ ਚਹੁਪੱਖੀ ਹੋਇਆ ਵਿਕਾਸ ਹੈ।
ਛੀਨਾ ਜਿਨ੍ਹਾਂ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਦੌਰਿਆਂ ਦੌਰਾਨ ਕਿਹਾ ਕਿ ਗਠਜੋੜ ਹਮੇਸ਼ਾਂ ਹੀ ਸੂਬੇ ’ਚ ਸ਼ਾਂਤੀ ਅਤੇ ਭਾਚੀਚਾਰਕ ਸਾਂਝ ਦਾ ਹਾਮੀ ਰਿਹਾ ਹੈ। ਉਨ੍ਹਾਂ ਨੇ ਸੂਬੇ ’ਚ ਗਠਜੋੜ ਅਤੇ ਕੇਂਦਰ ’ਚ ਐਨ .ਡੀ. ਏ. ਦੀ ਸਰਕਾਰ ਵਿਚਕਾਰ ਚਲ ਰਹੇ ਸ਼ਾਨਦਾਰ ਤਾਲਮੇਲ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਅਗਾਂਹਵਧੂ ਸੂਬਿਆਂ ਦੀ ਸੂਚੀ ’ਚ ਰੱਖਣਾ ਚਾਹੀਦੀ ਹੈ, ਜਿਸ ਲਈ ਕੇਂਦਰ ਦੇ ਖ਼ਜਾਨੇ ਵਿਕਾਸ ਲਈ ਖੋਲ੍ਹ ਦਿੱਤੇ ਜਾਣਗੇ।
ਛੀਨਾ ਨੇ ਚੋਣ ਪ੍ਰਚਾਰ ਉਸ ਵੇਲੇ ਹੋਰ ਬੱਲ ਮਿਲਿਆ, ਜਦੋਂ ਕ੍ਰਿਸਚਨ ਪੀਸ ਕੌਂਸਲ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਉਲਫਤ ਰਾਜ ਦੀ ਪ੍ਰਧਾਨਗੀ ’ਚ ਸਮੁੱਚੇ ਪਾਸਟਰ ਸਾਹਿਬਾਨਾਂ ਦੀ ਅੱਜ ਹੋਈ ਇਕ ਮੀਟਿੰਗ ’ਚ ਕ੍ਰਿਸਚਨ ਭਾਈਚਾਰੇ ਨੇ ਆਪਣੀ ਹਮਾਇਤ ਛੀਨਾ ਦੇ ਹੱਕ ’ਚ ਦਿੱਤੀ। ਸ੍ਰੀ ਰਾਜ ਨੇ ਕਿਹਾ ਕਿ ਉਹ ਤਨ, ਮਨ ਨਾਲ ਛੀਨਾ ਨੂੰ ਚੋਣਾਂ ’ਚ ਸਹਿਯੋਗ ਦਾ ਐਲਾਨ ਕਰਦੇ ਹਨ। ਇਸ ਮੌਕੇ ਅਜੈਪਾਲ ਸਿੰਘ ਢਿੱਲੋਂ, ਪਾਸਟਰ ਹੀਰਾ ਮਸੀਹ, ਪਾਸਟਰ ਰਾਜੂ ਰੰਗੀਲਾ, ਪਾਸਟਰ ਤਰਸੇਮ ਸਿੰਘ, ਰਾਜਨ ਮਸੀਹ, ਪ੍ਰੇਮ ਮਸੀਹ, ਸੁੱਚਾ ਸਿੰਘ, ਕਰਮ ਸਿੰਘ, ਪਾਸਟਰ ਸੁਖਦੇਵ ਸਿੰਘ, ਪਾਸਟਰ ਅਮਰਜੀਤ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply