Thursday, February 26, 2026

ਗੁਰੂ ਨਾਨਕ ਸੁਖਸ਼ਾਲਾ ਵਿਖੇ 350-ਸਾਲਾ ਪ੍ਰਕਾਸ਼ ਪੁਰਬ ਮਨਾਇਆ

ਨਵੀਂ ਦਿੱਲੀ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਧਰਮ ਪ੍ਰਚਾਰ ਕਮੇਟੀ (ਦਿ. ਗਿੁ. ਪ੍ਰਬੰਧਕ ਕਮੇਟੀ) ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਗੁਰੂ ਨਾਨਕ ਸੁਖ ਸ਼ਾਲਾ (ਬਿਰਧ ਆਸ਼ਰਮ) ਵਿਖੇ ਰਹਿ ਰਹੇ ਬਿਰਧਾਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350-ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸੀਆਂ ਸਾਂਝੀਆਂ ਕਰਨ ਲਈ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। PPN3101201712

ਇਸ ਮੌਕੇ ਹਰਿਜਸ ਸੰਗੀਤ ਅਕਾਦਮੀ ਦੇ ਬਚਿਆਂ, ਬੀਬੀ ਰਾਣੀ ਕੌਰ, ਬੀਬੀ ਨਰਿੰਦਰ ਕੌਰ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ) ਦੇ ਕੀਰਤਨੀ ਜੱਥਿਆਂ ਨੇ ਗੁਰ ਸ਼ਬਦ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਸ ਮੌਕੇ ਆਈਆਂ ਸੰਗਤਾਂ ਨੂੰ `ਜੀ ਆਇਆਂ ਆਖਿਆ` ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਬਜ਼ੁੱਰਗਾਂ ਦੀ ਸੇਵਾ-ਸੰਭਾਲ ਪ੍ਰਤੀ ਆਪਣੇ ਫਰਜ਼ ਨੂੰ ਪਛਾਣਨਾ ਚਾਹੀਦਾ ਹੈ, ਜਿਨ੍ਹਾਂ ਸਾਨੂੰ ਸੰਸਾਰ ਵਿੱਚ ਸਿਰ ਉਚਾ ਕਰਕੇ ਜੀਉਣ ਦੇ ਸਮਰਥ ਬਣਾਉਣ ਵਿੱਚ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ। ਰਾਣਾ ਨੇ ਕਿਹਾ ਕਿ ਨਿਕੇ ਹੁੰਦਿਆਂ ਤਾਂ ਅਸੀਂ ਇਹ ਆਖ ਆਪੋ ਵਿੱਚ ਲੜਦੇ ਝਗੜਦੇ ਸਾਂ ਕਿ ‘ਮਾਂ ਮੇਰੀ ਹੈ, ਮੇਰੀ ਹੈ’ ਪਰ ਜਦੋਂ ਆਪਾ ਸੰਭਾਲਦੇ ਹਾਂ ਤਾਂ ਇਹ ਕਹਿਣ ਲਗਦੇ ਹਾਂ ਕਿ ਇਹ ਮਾਂ ਮੇਰੀ ਨਹੀਂ, ਤੇਰੀ ਹੈ, ਤੇਰੀ ਹੈ। PPN3101201713

ਉਨ੍ਹਾਂ ਕਿਹਾ ਕਿ ਇਸ ਸੋਚ ਨੂੰ ਬਦਲਣ ਦੀ ਸਖਤ ਲੋੜ ਹੈ, ਤਾਂ ਜੋ ਬਜ਼ੁਰਗਾਂ ਨੂੰ ਜਦੋਂ ਸਹਾਰੇ ਅਤੇ ਪਿਆਰ ਦੀ ਲੋੜ ਹੋਵੇ ਤਾਂ ਅਸੀਂ ਉਨ੍ਹਾਂ ਦਾ ਸਹਾਰਾ ਬਣ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦੇ ਸਕੀਏ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ, ਬੀਬੀ ਹਰਪ੍ਰੀਤ ਕੌਰ ਵਾਈਸ ਚੇਅਰਮੈਨ ਗੁਰੂ ਨਾਨਕ ਸੁਖਸ਼ਾਲਾ, ਗੁਰਮੀਤ ਸਿੰਘ ਬੌਬੀ, ਅਤੇ ਸੁਖਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਬਜ਼ੁਰਗਾਂ ਨਾਲ ਗੁਰਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਹਾਜ਼ਰੀਆਂ ਭਰੀਆਂ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply