Monday, July 27, 2026

11499 ਬੱਚਿਆਂ ਨੂੰ ਪਿਆਈਆਂ ਗਈਆਂ ਪੋਲਿਓ ਰੋਧੀ ਬੂੰਦਾਂ

ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)-ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ 29 ਤੋਂ 31 ਜਨਵਰੀ ਤੱਕ ਚਲਾਏ ਗਏ ਤਿੰਨ ਦਿਨਾਂ ਪਲਸ ਪੋਲਿਓ ਅਭਿਆਨ ਦੇ ਅੱਜ ਆਖ਼ਰੀ ਦਿਨ 1098 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ ਗਈਆਂ।PPN3101201719

ਜਾਣਕਾਰੀ ਦਿੰਦੇ ਹੋਏ ਅਭਿਆਨ ਦੇ ਨੋਡਲ ਅਫ਼ਸਰ ਡਾ. ਯੂਨੀਕ ਗੁਪਤਾ ਨੇ ਦੱਸਿਆ ਕਿ 29 ਤੋਂ 31 ਜਨਵਰੀ ਤੱਕ ਤਿੰਨਾਂ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾ ਪਿਆਈਆਂ ਗਈਆਂ।ਉਨ੍ਹਾਂ ਦੱਸਿਆ ਕਿ ਅਭਿਆਨ ਦੇ ਪਹਿਲੇ ਦਿਨ 29 ਜਨਵਰੀ ਨੂੰ ਸਿਵਲ ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੀਆਂ ਹੋਰਨਾਂ ਥਾਵਾਂ ਤੇ ਬੂਥ ਸਥਾਪਤ ਕਰਦੇ 7236 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ ਗਈਆਂ।ਦੂਸਰੇ ਦਿਨ 30 ਜਨਵਰੀ ਨੂੰ ਸਿਹਤ ਕਰਮਚਾਰੀਆਂ ਵੱਲੋਂ ਘਰ ਘਰ ਜਾਕੇ 3165 ਬੱਚਿਆਂ ਅਤੇ ਅੱਜ ਤੀਸਰੇ ਦਿਨ 1098 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ ਗਈਆਂ। ਉਨ੍ਹਾਂ ਦੱਸਿਆ ਕਿ ਤਿੰਨਾਂ ਅਭਿਆਨ ਦੇ ਲਈ 11492 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਉਣ ਦਾ ਟੀਚਾ ਰੱਖਿਆ ਗਿਆ ਸੀ ਜਿਸ ਨੂੰ ਪਾਰ ਕਰਦੇ ਹੋਏ ਸਿਹਤ ਕਰਮਚਾਰੀਆਂ ਨੇ ਤਿੰਨ ਦਿਨਾਂ ਵਿਚ 11499 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨੂੰ ਸਫ਼ਲ ਬਣਾਉਣ ਲਈ ਡਾ. ਐਸ.ਕੇ.ਪ੍ਰਣਾਮੀ, ਜ਼ਿਲਾ ਟੀਕਾਕਰਨ ਅਧਿਕਾਰੀ, ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ, ਡਾ. ਹੰਸ ਰਾਜ ਐਸਐਮਓ ਖੂਈਖੇੜਾ, ਡਾ. ਚੰਦਰ ਮੋਹਨ ਕਟਾਰੀਆ, ਡਾ. ਕਵਿਤਾ ਸਿੰਘ, ਡਾ. ਮੋਹਿਤ, ਡਾ. ਸਾਨੀਆ, ਡਾ. ਅਮਿਤ ਗੁਗਲਾਨੀ, ਡਾ. ਕੁਨਾਲ ਕੀਰਤੀ ਮਲਿਕ, ਡਾ. ਅਸੀਮ ਮੈਨ, ਡਾ. ਵਨੀਤ, ਡਾ. ਮਧੁਕਰ, ਦਵਿੰਦਰ ਕੌਰ ਅਤੇ ਹੋਰ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਹਿਯੋਗ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply