Friday, July 31, 2026

ਦੰਦਾਂ ਦਾ ਮੁਫਤ ਚੈਕਅਪ ਕੈਂਪ ਆਯੋਜਿਤ

PPN150604

                                                                                                                                                                                                   ਤਸਵੀਰ- ਅਵਤਾਰ ਸਿੰਘ ਕੈਂਥ

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ) –  ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫਤ ਦੰਦਾਂ ਦਾ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ. ਦੀਪਕ ਸਿੰਗਲਾ, ਬੀਡੀਐਸ, ਐਮਆਈਡੀਏ ਤਾਰਾਂ ਪਾਉਣ ਦੇ ਮਾਹਿਰ ਅਤੇ ਡਾ. ਸਵਿਤਾ ਸਿੰਗਲਾ ਸਾਬਕਾ ਡੈਂਟਲ ਸਰਜਨ ਸਿਵਲ ਹਸਪਤਾਲ ਬਠਿੰਡਾ ਦੁਆਰਾ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਡਾ. ਦੀਪਕ ਸਿੰਗਲਾ ਨੇ ਦੰਦਾਂ ਦੀ ਸਾਂਭ ਸੰਭਾਲ ਲਈ ਕੁੱਝ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਭਾਵੇਂ ਅਸੀਂ ਹਰ ਰੋਜ਼ ਬੁਰਸ ਕਰਦੇ ਹਾਂ ਪਰ ਕਿਸੇ ਵੀ ਮਾਹਿਰ ਡਾਕਟਰ ਕੋਲੋਂ ਦੰਦਾਂ ਦੀ ਹਰ 6 ਮਹੀਨੇ ਬਾਅਦ ਸਫਾਈ ਕਰਵਾਉਣੀ ਜਰੂਰੀ ਹੈ। ਦੰਦਾਂ ਦੀ ਸਫਾਈ ਨਾ ਕਰਵਾਉਣ ਕਾਰਨ ਕਈ ਵਾਰ ਦੰਦਾਂ ਦਾ ਖਤਰਨਾਕ ਬੈਕਟੀਰੀਆਂ ਦਿਲ ਤੱਕ ਪਹੁੰਚ ਜਾਂਦਾ ਹੈ ਤੇ ਬਾਅਦ ਵਿੱਚ ਹਾਰਟ ਅਟੈਕ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕੁੱਝ ਵੀ ਖਾਣਾ ਜਾਂ ਪੀਣਾ ਹੈ ਉਹ ਮੂੰਹ ਵਿੱਚੋਂ ਦੀ ਜਾਣਾ ਹੈ ਇਸ ਲਈ ਇਨਪੁਟ ਔਰਗਨ ਦੀ ਸਫਾਈ ਅਤੇ ਸਮੇਂ ਸਿਰ ਦੇਖਭਾਲ ਬਹੁਤ ਜਰੂਰੀ ਹੈ। ਇਸ ਕੈਂਪ ਵਿੱਚ ਨਿਸ਼ਕਾਮ ਸੇਵਾ ਸੁਸਾਇਟੀ ਦੁਆਰਾ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਗੁਰਦੁਆਰਾ ਕਮੇਟੀ ਅਹੁਦੇਦਾਰਾਂ ਤੋਂ ਇਲਾਵਾ ਗੁਰਚਰਨ ਸਿੰਘ ਹੇਅਰ, ਨਛੱਤਰ ਸਿੰਘ ਸਾਬਕਾ ਡੀਐਸਪੀ, ਅਵਤਾਰ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਵਾਲੀਆ, ਅਮਰਜੀਤ ਸਿੰਘ ਵਾਲੀਆ, ਗੁਰਦੀਪ ਸਿੰਘ ਆਦਿ ਮੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply