Wednesday, May 22, 2024

ਕੈਂਪ ਵਿੱਚ ਚੰਗੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਤ

PPN150605

                                                                                                                                                                                              ਤਸਵੀਰ- ਅਵਤਾਰ ਸਿੰਘ ਕੈਂਥ

ਬਠਿੰਡਾ, 15  ਜੂਨ (ਜਸਵਿੰਦਰ ਸਿੰਘ ਜੱਸੀ) – ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਵਲੋਂ ਗੁਰਮਤਿ ਸਿਖਲਾਈ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੇ ਪੂਰਨ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ।  ਜਿਸ ਵਿਚ  ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ ਘਰ-ਘਰ ਪ੍ਰਚਾਰ ਕਰਨ ਲਈ ਵਿਸ਼ੇਸ਼ ਸਹਿਯੋਗ ਮੰਗਿਆ ਗਿਆ ਅਤੇ ਇਸ ਮੌਕੇ ਸੁਖਰਾਜ ਸਿੰਘ ਧੂੰਦਾ ਅਤੇ ਕਥਾ ਵਾਚਕ ਰਾਜਵੀਰ ਸਿੰਘ ਨੇਹੀਆਂਵਾਲੇ ਨੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ੧੦੦ ਸਾਲ ਦੇ ਲੰਬੇ ਸੰਘਰਸ਼ ਦੌਰਾਨ ਸਿੱਖਾਂ ਨੇ ਜੰਗਲਾਂ ਵਿਚ ਰਹਿ ਕੇ ਸਿੱਖ ਕੌਮ ਦੇ ਸਨਹਿਰੇ ਇਤਿਹਾਸ ਨੂੰ ਸੰਭਾਲ ਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੀ ਸੰਭਾਲ ਸਿਰਫ਼ ਇਸ ਕਰਕੇ ਕੀਤੀ ਕਿ ਆਉਣ ਵਾਲੀ ਪੀੜ੍ਹੀ ਇਸ ਸਨਹਿਰੇ ਇਤਿਹਾਸ ਤੋਂ ਕਿਤੇ ਵਾਂਝੀ ਨਾ ਰਹਿ ਜਾਵੇ, ਉਨ੍ਹਾਂ ਇਸ ਦੀ ਸੇਵਾ ਸੰਭਾਲ ਲਈ ਆਪਣੇ ਪਰਿਵਾਰ, ਜਮੀਨ-ਜਾਇਦਾਦ ਛੱਡ ਕੇ ਜੰਗਲਾ ਵਿਚ ਰਹਿਣਾ ਮਨਜੂਰ ਕੀਤਾ। ਸਿੱਖੀ  ਦੀ ਖਾਤਰ ਆਰਿਆਂ ਨਾਲ ਆਪਣੇ ਤਨ ਚਿਰਵਾਏ, ਖੋਪੜੀਆਂ ਲੁਹਾਈਆਂ, ਬੰਦ ਬੰਦ ਕਟਵਾਏ, ਚਰਖੜ੍ਹੀਆਂ ਤੇ ਚੜ੍ਹੇ, ਦੇਗਾਂ ਵਿਚ ਉਬਾਲੇ ਗਏ, ਨੇਜ਼ਿਆਂ ਤੇ ਸਿਰ ਟੰਗਵਾਏ, ਜੁਲਮ ਦਾ ਟਾਕਰਾ ਕਰਦੇ ਹੋਏ ਅਕਹਿ ਤੇ ਅਸਹਿ ਕਸ਼ਟ ਸਹਾਰੇ, ਆਪਣਾ ਧਰਮ ਨਹੀ ਹਾਰਿਆ, ਸਾਬਤ ਸੂਰਤ ਰਹੇ ਅਤੇ ਸਿੱਖੀ ਨੂੰ ਦਾਗ ਨਹੀ ਲੱਗਣ ਦਿੱਤਾ। ਅੱਜ ਅਸੀ ਨਾਈਆਂ ਦੇ ਅੱਗੇ ਸਿਰ ਝੁਕਾ ਕੇ ਭੇਡਾਂ ਵਾਂਗੂ ਮੁੰਨੇ ਜਾ ਰਹੇ ਹਾਂ।

PPN150606

ਇਸ ਮੌਕੇ ਬੱਚਿਆਂ ਦੇ  ਵਿਸ਼ੇਸ਼ ਸਨਮਾਨ ਸਮਾਗਮ ‘ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਵਿਚ ਨਸ਼ਾ ਮੁਕਤੀ ਗੁਰਮਤਿ ਲਹਿਰ ਪ੍ਰਚੰਡ ਦੇ ਮੁਖੀ ਜਸਕਰਨ ਸਿੰਘ ਸਿਵੀਆਂ,ਆਤਮਾ ਸਿੰਘ ਚਹਿਲ ਸ਼ਹੀਦ ਭਾਈ ਮਤੀ ਦਾਸ ਨਗਰ ਵਾਲੇ, ਬੀਬੀ ਸੁਰਜੀਤ ਕੌਰ,ਗੁਰਿੰਦਰਜੀਤ ਸਿੰਘ ਸਾਹਨੀ, ਭਰਪੂਰ ਸਿੰਘ ਧਰਮ ਪ੍ਰਚਾਰ ਕਮੇਟੀ ਇੰਨਚਾਰਜ,ਗੁਰਇੰਦਰਦੀਪ ਸਿੰਘ, ਮੁੱਖ ਗ੍ਰੰਥੀ ਬੂਟਾ ਸਿੰਘ, ਜੋਗਿੰਦਰ ਸਿੰਘ ਸਾਗਰ, ਵੀਰਦਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ ਪੀ.ਕੇ ਐਸ ਸਕੂਲ ਵਾਲੇ ,ਗੁਰਦਰਸ਼ਨ ਸਿੰਘ  ਆਦਿ ਹਾਜ਼ਰ ਸਨ। ਅੰਤ ਵਿਚ ਬੱਚਿਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply