ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਸੰਧੂ)- ਬੀਤੇ ਦਿਨੀ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ `ਤੇ ਬਣੀ ਬੀ.ਓ.ਪੀ ਫਤਿਹਪੁਰ ਵਿਖੇ ਬੀ.ਐਸ.ਐਫ 17 ਬਟਾਲੀਅਨ ਰਾਮਤੀਰਥ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਬੇਮਿਸਾਲ ਪੇਸ਼ਕਾਰੀਆਂ ਕਰਕੇ ਨਸ਼ਾਖੋਰੀ ਤੇ ਨਸ਼ਾਤਸਕਰੀ ਦੇ ਖਿਲਾਫ ਹੌਕਾਂ ਦੇਣ ਵਾਲੇ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ ਦੇ ਵਿਦਿਆਰਥੀਆਂ ਦਾ ਸਕੂਲ ਪੁੱਜਣ ਤੇ ਸਕੂਲ ਪ੍ਰਬੰਧਕੀ ਕਮੇਟੀ, ਅਧਿਆਪਕਾ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਗੁਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਅਧਿਆਪਕਾ ਬਲਵਿੰਦਰ ਕੌਰ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਸਕੂਲ ਦੇ 15 ਲੜਕੇ ਲੜਕੀਆਂ ਨੇ ਨਸ਼ਾਖੋਰੀ, ਨਸ਼ਾ ਤੱਸਕਰੀ ਤੇ ਇਸ ਦੀ ਰੋਕਥਾਮ ਦੇ ਲਈ ਕਵਿਤਾ, ਗੀਤ, ਸਕਿੱਟ ਤੇ ਕੋਰੀਓਗ੍ਰਾਫੀ ਦੀ ਬੇਮਿਸਾਲ ਪੇਸ਼ਕਾਰੀ ਕੀਤੀ ਜਿਸ ਤੋਂ ਖੁਸ਼ ਹੋ ਕੇ ਬੀ.ਐਸ.ਐਫ ਸੈਕਟਰ ਹੈਡ ਕੁਆਟਰ, ਅੰਮ੍ਰਿਤਸਰ ਦੇ ਡੀ.ਆਈ.ਜੀ ਜੇ.ਐਸ ਓੁਬਰਾਏ ਵੀ.ਐਸ.ਐਮ ਤੇ ਕਮਾਂਡੈਂਟ ਆਰ.ਸੀ ਸ਼ਰਮਾ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਕੂਲ ਬੀ.ਐਸ.ਐਫ ਦੇ ਹਰੇਕ ਪ੍ਰੋਗ੍ਰਾਮ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਪੇਸ਼ਕਾਰੀਆਂ ਦੇਣ ਲਈ ਵੱਚਨਬੱਧ ਹੈ।ਇਸੇ ਲਈ ਇੰਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਕੇ ਹੋਰਨਾਂ ਨੂੰ ਵੀ ਪ੍ਰੇਰਨਾਂ ਦਿੱਤੀ ਗਈ ਹੈ।ਇਸ ਮੌਕੇ ਇੰਚਾਰਜ ਮਨਜਿੰਦਰ ਕੌਰ, ਬਲਵਿੰਦਰ ਕੌਰ, ਗੁਲਸ਼ਨ ਕੌਰ, ਦਲਜੀਤ ਕੌਰ, ਕੁਲਜੀਤ ਕੌਰ, ਮਨਪ੍ਰੀਤ ਕੌਰ, ਰੁਪਿੰਦਰ ਕੌਰ, ਪ੍ਰਦੀਪ ਕੌਰ, ਰੁਪਿੰਦਰ ਕੌਰ, ਮਨਜਿੰਦਰ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media