ਸਮਾਜਿਕ ਕੁਰੀਤੀ ਦੇ ਖਿਲਾਫ ਸਰਕਾਰਾਂ ਦੀ ਹੀ ਨਹੀਂ ਬਲਕਿ ਸਾਡੀ ਜ਼ਿੰਮੇਵਾਰੀ ਵੀ ਬਣਦੀ: ਅਵਤਾਰ ਸਿੰਘ
ਅੰਮ੍ਰਿਤਸਰ, 31 ਜਨਵਰੀ (ਗੁਰਮੀਤ ਸੰਧੂ)- ਸੰਗਰੂਰ ਦੇ ਕਸਬਾ ਮਸਤੂਆਣਾ ਸਾਹਿਬ ਵਿਖੇ ਆਯੋਜਿਤ 2 ਦਿਨਾਂ ਸੂਬਾ ਪੱਧਰੀ 37ਵੀਂ ਪੰਜਾਬ ਮਾਸ਼ਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੇ ਮਾਸ਼ਟਰ ਐਥਲੈਟਿਕਸ ਖਿਡਾਰੀਆਂ ਦਾ ਦਬਦਬਾ ਰਿਹਾ। ਇਸ ਦੌਰਾਨ ਅੰਮ੍ਰਿਤਸਰ ਦੇ ਖਿਡਾਰੀਆਂ ਹੈਮਰਜ਼ ਥ੍ਰੋ, 5 ਕਿਲੋਮੀਟਰ ਪੈਦਲ ਚਾਲ, 400 ਮੀਟਰ ਹਰਡਲਜ਼ ਰੇਸ, 800 ਮੀਟਰ ਰੇਸ ਤੋਂ ਇਲਾਵਾ ਕਈ ਹੋਰਨਾਂ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਤੇ ਵਕਾਰੀ ਐਵਾਰਡ ਤੇ ਮੈਡਲ ਹਾਂਸਲ ਕੀਤੇ ਖਿਡਾਰੀ ਅਵਤਾਰ ਸਿੰਘ ਪੀ.ਪੀ., ਅਵਤਾਰ ਸਿੰਘ ਜੀਐਨਡੀਯੂ, ਸਵਰਨ ਸਿੰਘ, ਕਸ਼ਮੀਰ ਸਿੰਘ ਗਿੱਲ, ਸ਼ੁਬੇਗ ਸਿੰਘ ਬੱਲ, ਕਸ਼ਮੀਰ ਸਿੰਘ ਪੰਡੋਰੀ ਸਮੇਤ ਦਰਜਨਾਂ ਖਿਡਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ਤੈਨਾਤ ਐਕਸਸਰਵਿਸਮੈਨ ਅਵਤਾਰ ਸਿੰਘ ਤੇ ਅਵਤਾਰ ਸਿੰਘ ਪੀ.ਪੀ. ਨੇ ਦੱਸਿਆ ਕਿ ਹੁਣ ਅੰਮ੍ਰਿਤਸਰ ਵਿਖੇ ਹੋਣ ਵਾਲੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਉਹ ਹਿੱਸਾ ਲੈਣ ਲਈ ਦਿਨ-ਰਾਤ ਕਰੜਾ ਅਭਿਆਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਉਮਰ ਵਿੱਚ ਵੀ ਉਹ ਖੇਡ ਖੇਤਰ ਨਾਲ ਜੁੜ ਕੇ ਨਸ਼ਿਆਂ ਦੇ ਦਲ ਵਿੱਚ ਫਸੀ ਨੌਜਵਾਨੀ ਨੂੰ ਪ੍ਰੇਰਨਾਂ ਦੇਣ ਦੀ ਚਾਹਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਕੁਰੀਤੀ ਦੇ ਖਿਲਾਫ ਸਰਕਾਰਾਂ ਦੀ ਹੀ ਨਹੀਂ ਬਲਕਿ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ।
Punjab Post Daily Online Newspaper & Print Media