Sunday, March 29, 2026

ਚੋਣਾਂ ਦੀ ਆਨ-ਸਭਿਆਚਾਰਕ ਸ਼ਾਨ ਅਤੇ ਇਕ ਸਨਮਾਨ ਸਮਾਰੋਹ ਆਯੋਜਿਤ

ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਅਗਾਮੀ ਮੱਤਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੀਪ ਪਠਾਨਕੋਟ ਵੱਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਬੱਚਿਆਂ ਰਾਹੀਂ ਪੰਜਾਬੀ ਸੱਭਿਆਚਾਰ ਰਾਹੀਂ ਦੇਣ ਲਈ ਆੱਡੀਟੋਰੀਅਮ ਪਠਾਨਕੋਟ ਵਿਖੇ ਚੋਣਾਂ ਦੀ ਆਨ-ਸੱਭਿਆਚਾਰਕ ਸ਼ਾਨ ਅਤੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।PPN0102201727

ਸਮਾਰੋਹ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਤੋਂ ਇਲਾਵਾ ਪੁਨੀਤ ਕੁਮਾਰ ਅਬਜਰਬਰ ਜਨਰਲ, ਸੁਨੀਲ ਕੁਮਾਰ ਪੁਲਿਸ ਅਬਜਰਬਰ ਅਤੇ ਸੁਮਿਤ ਕੁਮਾਰ ਵਰਮਾ ਖਰਚਾ ਅਬਜਰਬਰ ਵੀ ਹਾਜਰ ਹੋਏ। ਸਮਾਰੋਹ ਵਿੱਚ ਵਧੀਕ ਜਿਲ੍ਹਾ ਨੋਡਲ ਅਫਸਰ ਸਵੀਪ ਸ੍ਰੀ ਨਰੇਸ਼ ਮਹਾਜਨ ਜਿਨ੍ਹਾਂ ਨੂੰ ਨੈਸ਼ਨਲ ਵੋਟਰ ਦਿਵਸ ਤੇ ਉਨ੍ਹਾਂ ਦੇ ਸਵੀਪ ਪ੍ਰਤੀ ਕੰਮਾਂ ਨੂੰ ਵੇਖਦੇ ਹੋਏ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਨਰੇਸ਼ ਮਹਾਜਨ ਨੂੰ ਅੱਜ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਨੇ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਲਿਆਂ ਨੂੰ ਵੀ ਸਨਮਾਨਤ ਕੀਤਾ ਗਿਆ।PPN0102201728

ਇਸ ਮੋਕੇ ਤੇ ਸੰਬੋਧਨ ਕਰਦਿਆਂ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਅੰਤਰ ਆਤਮਾਂ ਦੀ ਅਵਾਜ ਸੁਣ ਕੇ ਵੋਟ ਦੇਣਾਂ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵੋਟ ਪਾਉਂਣਾ ਸਾਡਾ ਅਧਿਕਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਇਸ ਮੋਕੇ ਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ।ਜਿਕਰਯੋਗ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਗਣਤੰਤਰ ਸਮਾਰੋਹ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੋਕਾ ਨਹੀਂ ਮਿਲਿਆਂ ਸੀ ਉਨ੍ਹਾਂ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸਕਸ ਦਿੱਤੀ ਗਈ।ਸਮਾਰੋਹ ਵਿੱਚ ਕਮਲ ਭੱਟੀ ਅਤੇ ਰਜਿੰਦਰ ਟਾਰਜਨ ਨੇ ਲੋੋਕਾਂ ਨੂੰ ਵਿਅੰਗ ਸੁਣਾਂ ਕੇ ਲੋਟ ਪੋਟ ਕਰ ਦਿੱਤਾ। ਸਮਾਰੋਹ ਦੇ ਦੋਰਾਨ ਵਿਧਾਨ ਸਭਾ ਚੋਣਾਂ-2017 ਅਧੀਨ ਸਵੀਪ ਪ੍ਰੋਗਰਾਮ ਅਧੀਨ ਕੀਤੇ ਗਏ ਕੰਮਾਂ ਤੇ ਵੀ ਰੋਸਨੀ ਪਾਈ ਗਈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply