ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14 ਵੇਂ ਰਾਸ਼ਟਰੀ ਰੰਗਮੰਚ ਉਤਸਵ ਤਹਿਤ ਚੱਲ ਰਹੇ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਚਾਰ ਸੋਲੋ ਨਾਟਕਾਂ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ[
ਪਹਿਲੀ ਕਹਾਣੀ ਪਸੰਦ” ਵਿੱਚ ਇੱਕ ਨੌਜਵਾਨ ਲੜਕੀ ਤਿਆਰ ਹੋ ਕੇ ਖੜੀ ਹੈ।ਜਿਸ ਨੂੰ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਹੈ।ਇਸ ਸਮੇਂ ਦੌਰਾਨ ਲੜਕੀ ਦੇ ਦਿੱਲ ਤੇ ਕੀ ਬੀਤਦੀ ਹੈ। ਤੇ ਆਖੀਰ ਉਹ ਫੈਸਲਾ ਕਰਦੀ ਹੈ ਕਿ ਅੱਜ ਮੁੰਡੇ ਵਾਲੇ ਮੈਨੂੰ ਪਸੰਦ ਨਹੀਂ ਕਰਨਗੇ। ਮੈਂ ਉਹਨਾਂ ਨੂੰ ਪਸੰਦ ਕਰਾਂਗੀਂ। ਦੂਸਰੀ ਕਹਾਣੀ ਵਿੱਚ ਉਚੀ ਨੀਵੀਂ ਜ਼ਾਤ ਦੇ ਵਿਤਕਰੇ ਨੂੰ ਪੇਸ਼ ਕੀਤਾ ਗਿਆ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ਼ ਆਵਾਜ਼ ਉਠਾਈ ਗਈ ਹੈ। ਤੀਸਰੀ ਕਹਾਣੀ ਉਸੱਭ ਤੋਂ ਚੰਗੀ ਜਨਾਨੀ” ਵਿੱਚ ਅਜਿਹੀ ਔਰਤ ਹੈ ,ਜੋ ਸਹੁਰਿਆ ਘਰੋਂ ਕੱਢੇ ਜਾਣ ਤੇ ਪੇਕੇ ਬੈਠੀ ਹੈ, ਤੇ ਹੁਣ ਉਹ ਸਾਰੇ ਪਿੰਡ ਦੀ ਭੂਆ ਬਣ ਚੁੱਕੀ ਹੈ। ਪਰ ਉਸ ਦੇ ਅੰਦਰ ਦੇ ਔਰਤ ਦੇ ਸੰਤਾਪ ਨੂੰ ਕੋਈ ਵੀ ਸਮਝਣ ਨੂੰ ਤਿਆਰ ਨਹੀਂ। ਚੌਥੀ ਕਹਾਣੀ ਇਹ ਗੱਲਾਂ ਕਦੀ ਫੇਰ ਕਰਾਂਗੇ” ਜਿਸਦੀ ਕੁੱਖ ਵਿੱਚ ਉਹਦੀਆਂ ਪੰਜ ਧੀਆਂ ਨੂੰ ਮਾਰ ਦਿਤਾ ਗਿਆ ਹੈ।ਹੁਣ ਸੁਪਨਿਆ ਵਿੱਚ ਉਹ ਧੀਆਂ ਉਸ ਦਾ ਪਿੱਛਾ ਨਹੀਂ ਛੱਡਦੀਆਂ, ਜਦੋਂ ਉਸਦੇ ਘਰ ਪੁੱਤਰ ਪੈਦਾ ਹੁੰਦਾ ਹੈ, ਤਾਂ ਉਸਤੋਂ ਬਾਦ ਉਹ ਆਪਣੇ ਪਤੀ ਨਾਲ ਸੰਬੰਧ ਤੋੜ ਲੈਂਦੀ ਹੈ।
ਇਹਨਾਂ ਸੋਲੋ ਨਾਟਕਾਂ ਨੂੰ ਮਨਦੀਪ ਘਈ, ਪ੍ਰੀਤੀ ਸਿੰਘ, ਜਤਿੰਦਰ ਕੌਰ ਤੇ ਦੀਪ ਮਨਦੀਪ ਵਰਗੇ ਸੀਨੀਅਰ ਕਲਾਕਾਰਾਂ ਨੇ ਬਹੁੱਤ ਹੀ ਸਸ਼ਕਤ ਤੇ ਪੁਖਤਾ ਅਦਾਕਾਰੀ ਰਾਹੀ ਪੇਸ਼ ਕੀਤਾ।ਇਸ ਨਾਟਕ ਦਾ ਸੰਗੀਤ ਲੋਪੋਕੇ ਬ੍ਰਦਰਜ਼ ਨੇ ਤਿਆਰ ਕੀਤਾ।ਦਰਸ਼ਕਾਂ ਦੀ ਭਰਵੀ ਹਾਜ਼ਰੀ ਨੇ ਪੇਸ਼ਕਾਰੀ ਦੀ ਖੂਬ ਤਾਰੀਫ ਕੀਤੀ। ਇਸ ਮੌਕੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਇਕਬਾਲ ਕੌਰ ਸੌਂਧ, ਵਿਜੇ ਸ਼ਰਮਾ, ਇੰਦਰਜੀਤ ਸਹਾਰਨ, ਮੰਚਪ੍ਰੀਤ, ਹਰਿੰਦਰ ਸੋਹਲ, ਸ਼ਿਆਮ ਸੁੰਦਰ ਦੀਪਤੀ, ਟੀ. ਐਸ. ਰਾਜਾ, ਦਲਜੀਤ ਅਰੋੜਾ, ਹਰਭਜਨ ਸਿੰਘ ਬਰਾੜ, ਪਵੇਲ ਸੰਧੂ, ਦੀਪ ਮਨਦੀਪ, ਗੁਰਿੰਦਰ ਮਕਨਾ ਆਦਿ ਹਾਜ਼ਰ ਸਨ।
2 ਫਰਵਰੀ ਨੂੰ ਆਲਟਰਨੈਟਿਵ ਥੀਏਟਰ ਗਰੁੱਪ ਕਲਕੱਤਾ ਦੀ ਟੀਮ ਵੱਲੋਂ ਪਰੋਬੀਰ ਗੁਹਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਲੌਂਗ ਮਾਰਚ’ ਪੇਸ਼ ਕੀਤਾ ਜਾਵੇਗਾ।
Punjab Post Daily Online Newspaper & Print Media