Sunday, March 29, 2026

ਆਪ ਉਮੀਦਵਾਰ ਰੁਪਿੰਦਰ ਰੂਬੀ ਤੇ ਭਾਬੀ ਵਲੋਂ ਹੀ ਘਰੋਂ ਕੱਢਣ ਦੇ ਦੋਸ਼

ਬਠਿੰਡਾ, 2 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਦਮੀ ਪਾਰਟੀ ਵਲੋਂ ਬਠਿੰਡਾ ਦਿਹਾਤੀ ਤੋਂ ਐਲਾਨੀ ਗਈ ਉਮੀਦਵਾਰ ਰੁਪਿੰਦਰ ਰੂਬੀ `ਤੇ ਦੋਸ਼ ਲਗਾਉਂਦੇ ਹੋਏ ਅੱਜ ਉਸ ਦੀ ਭਾਬੀ ਜਸਵੀਰ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਰਿਵਾਰ ਜੋੜੋ ਮਹਿੰਮ ਵਿੱਚ ਚੰਗਾ ਰੋਲ ਅਦਾ ਕਰਕੇ ਡਰਾਮਾ ਕਰਨ ਵਾਲੀ ਰੁਪਿੰਦਰ ਕੌਰ ਵਲੋਂ ਉਸ ਨੂੰ ਪੰਜ ਸਾਲ ਪਹਿਲਾਂ ਦਾਜ ਦਹੇਜ ਮਾਮਲੇ ਵਿੱਚ ਘਰੋਂ ਕੱਢ ਦਿੱਤਾ ਗਿਆ ਸੀ।PPN0202201706

ਉਹਨਾਂ ਦੋਸ਼ ਲਗਾਇਆ ਕਿ ਆਪ ਉਮੀਦਵਾਰ ਵਲੋਂ ਉਸਨੂੰ ਚਪੜਾਸੀ ਦੀ ਬੇਟੀ ਦੱਸਦੇ ਹੋਏ ਤਾਅਨੇ ਮਾਰੇ ਜਾਂਦੇ ਸਨ।ਉਹਨਾਂ ਕਿਹਾ ਕਿ ਉਸਨੂੰ ਵਿਆਹ ਤੋਂ ਬਾਅਦ ਅੱਜ ਤੱਕ ਸਹੁਰੇ ਘਰ ਰਹਿਣ ਨਸੀਬ ਨਹੀਂ ਹੋਇਆ।ਉਹਨਾਂ ਦੋਸ਼ ਲਗਾਇਆ ਕਿ ਉਕਤ ਪਰਿਵਾਰ ਵਲੋਂ ਉਸ ਦੇ ਪੇਕਿਆਂ ਕੋਲੋਂ ਗੱਡੀ ਦੀ ਮੰਗ ਕੀਤੀ ਗਈ ਸੀ।ਰੁਪਿੰਦਰ ਰੂਬੀ ਦੀ ਭਾਬੀ ਵਲੋਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਜਿਹੜੀ ਰੂਬੀ ਲੋਕਾਂ ਦੇ ਬੱਚਿਆਂ ਨੂੰ ਗੋਦੀ ਚੁੱਕ ਕੇ ਵੋਟਾਂ ਵਟੋਰਨ ਲਈ ਝੂਠਾ ਪਿਆਰ ਜਤਾ ਰਹੀ ਹੈ, ਉਸਦਾ ਆਪਣਾ ਭਤੀਜਾ ਦੋ ਮਹੀਨੇ ਦਾ ਹੋ ਗਿਆ ਹੈ।ਜਿਸ ਨੂੰ ਉਸ ਨੇ ਅੱਜ ਤੱਕ ਦੇਖਿਆ ਤੱਕ ਨਹੀਂ ਹੈ।ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਰੂਬੀ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਉਣ ਅਤੇ ਆਪਣੀ ਵੋਟ ਕਿਸੇ ਚੰਗੇ ਉਮੀਦਵਾਰ ਨੂੰ ਦਿਉ ਤਾਂ ਕਿ ਅਜਿਹੀ ਝੂਠਾਂ ਦੀ ਪੰਡ ਤੋਂ ਬਚਾਅ ਹੋ ਸਕੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply