ਧੂਰੀ, 2 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਅੱਜ ਹਲਕਾ ਧੂਰੀ ਦੇ ਹਜ਼ਾਰਾਂ ਨੌਜਵਾਨਾਂ ਵੱਲੋਂ ਹਲਕੇ ਦੇ ਪਿੰਡਾਂ ਅੰਦਰ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਦੇ ਹੱਕ ’ਚ ਮੋਟਰ ਸਾਈਕਲ ਰੋਡ ਸ਼ੋਅ ਕੱਢਿਆ ਗਿਆ। ਨੌਜਵਾਨਾਂ ਵੱਲੋਂ ਇਸ ਰੋਡ ਸ਼ੋਅ ਦੌਰਾਨ ਗੱਠਜੋੜ ਸਰਕਾਰ ਦੇ ਸੂਬੇ ਅੰਦਰ ਕਰਾਏ ਗਏ ਰਿਕਾਰਡ ਤੋੜ ਵਿਕਾਸ ਨੂੰ ਦੇਖਦਿਆਂ ਹਰੀ ਸਿੰਘ ਨੂੰ ਵੱਡੇ ਫਰਕ ਨਾਲ ਜਿਤਾ ਕੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ’ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮਲਕੀਤ ਸਿੰਘ ਚੰਗਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਨੌਜਵਾਨ ਵਰਗ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਲਈ ਸਮੇਂ-ਸਮੇਂ ‘ਤੇ ਯੋਗ ਕਦਮ ਚੁੱਕ ਕੇ ਨੌਜਵਾਨ ਹੱਕੀ ਫੈਸਲੇ ਲਏ ਹਨ ਅਤੇ ਇਸ ਰੋਡ-ਸ਼ੋਅ ਵਿੱਚ ਨੌਜਵਾਨਾਂ ਦਾ ਭਾਰੀ ਇੱਕਠ ਹਰੀ ਸਿੰਘ ਦੀ ਜਿੱਤ ਦਾ ਗਵਾਹੀ ਭਰ ਰਿਹਾ ਹੈ।ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਇੱਕਠ ਹਰੀ ਸਿੰਘ ਦੀ ਵੱਡੇ ਫਰਕ ਨਾਲ ਜਿੱਤ ਨੂੰ ਯਕੀਨੀ ਬਣਾਉਂਦਾ ਹੈ।ਉਥੇ ਹੀ ਜਿਲਾ ਪ੍ਰੈਸ ਸੱਕਤਰ ਐਸ.ਸੀ ਵਿੰਗ ਸੁਖਪਾਲ ਸਿੰਘ ਬੁਰਜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦਲਿਤ ਵਰਗ ਨੂੰ ਦਿੱਤੀਆਂ ਸਹੂਲਤਾ ਸੱਦਕਾ ਅੱਜ ਸਾਰਾ ਦਲਿਤ ਵਰਗ ਅਤੇ ਨੌਜਵਾਨ ਵਰਗ ਦਾ ਕਾਫਲਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।ਇਸ ਮੌਕੇ ਰਾਮ ਸਿੰਘ ਘਨੌਰੀ ਕਲਾਂ ਸਰਕਲ ਪ੍ਰਧਾਨ, ਕਮਲ਼ਜੀਤ ਗਰਗ ਮੰਡਲ ਪ੍ਰਧਾਨ ਭਾਜਪਾ, ਮਹੇਸ਼ ਜ਼ਿੰਦਲ ਮੰਡਲ ਸੈਕਟਰੀ ਭਾਜਪਾ,ਹਰਭਗਵਾਨ ਸਿੰਘ ਚੀਮਾ, ਡਾ. ਗੋਬਿੰਦ ਕੰਧਾਰਗੜ ਛੰਨਾ, ਸਰਵਣ ਸਿੰਘ ਮਲੂਮਾਜਰਾ, ਹਰਨੇਕ ਸਿੰਘ ਦਿਵਾਨਾ, ਸੂਰਜਭਾਨ ਸਿੰਘ, ਨੱਛਤਰ ਸਿੰਘ ਬੰਗੜ, ਰਾਜ ਸਿੰਘ ਭਲਵਾਨ, ਰਾਮ ਸਿੰਘ ਦੌਲਤਪੁਰ ਮੁੱਖ ਸਲਾਹਕਾਰ, ਮਾਸਟਰ ਨੱਛਤਰ ਸਿੰਘ ਸਮੂਦਗੜ ਛੰਨਾ, ਲਖਵੀਰ ਸਿੰਘ, ਕੁੰਪਜਿਤਵਾਲ ਕਲਾਂ, ਸਰਪੰਚ ਕੁਲਵੰਤ ਸਿੰਘ ਧੰਧੀਵਾਲ, ਗੁਰਪ੍ਰੀਤ ਸਿੰਘ ਧੰਧੀਵਾਲ, ਪਰਮਜੀਤ ਸਿੰਘ ਧੂਰਾ, ਟੇਕ ਸਿੰਘ ਪੇਧਨੀ, ਡਾਂ ਕਾਲਾ ਸਿੰਘ, ਅਮਰਪਾਲ ਸਿੰਘ, ਹਨਪ੍ਰੀਤ ਸਿੰਘ, ਗੁਰਲਾਲ ਸਿੰਘ ਲਾਲੀ ਭੋਜ਼ੋਵਾਲੀ ਆਦਿ ਹਾਜ਼ਰ ਸਨ।
Punjab Post Daily Online Newspaper & Print Media