ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਪ੍ਰਤੀਨਿਧਤਾ ਅੇਕਟ 1951 ਦੇ ਵੱਖ ਵੱਖ ਸੈਕਸ਼ਨਾਂ ਰਾਹੀਂ ਰਾਜਨੀਤਿਕ ਪਾਰਟੀਆਂ ਅਤੇ ਵੋਟਰਾਂ ਲਈ ਚੋਣਾਂ ਨਾਲ ਸਬੰਧਿਤ ਕੁਝ ਕਾਨੂੰਨੀ ਨੁਕਤੇ ਨਿਰਧਾਰਿਤ ਕੀਤੇ ਗਏ ਹਨ।ਇਨ੍ਹਾਂ ਸੈਕਸ਼ਨਾਂ ਵਿਚ ਦਰਜ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿਚ ਭਾਰਤ ਚੋਣ ਕਮਿਸ਼ਨ ਵਲੋਂ ਜੁਰਮਾਨਾ ਅਤੇ ਸਜਾ ਦਾ ਉਪਬੰਧ ਵੀ ਦਰਜ ਕੀਤਾ ਗਿਆ ਹੈ।
ਜਿਲ੍ਹਾ ਚੋਣ ਅਫਸਰ ਬਸੰਤ ਗਰਗ ਨੇ ਇਹ ਪ੍ਰਗਟਾਵਾ ਕਰਦੇ ਕਿਹਾ ਕਿ ਸੈਕਸਨ 125 ਅਨੁਸਾਰ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਵੋਟਰਾਂ ਨੂੰ ਧਰਮ,ਜਾਤ,ਭਾਸ਼ਾ ਜਾਂ ਸਮੁਦਾਇ ਦੇ ਅਧਾਰ ’ਤੇ ਰਿਸ਼ਵਤ ਦੇ ਕੇ, ਵਹੀਕਲਾਂ ਰਾਹੀਂ ਮੁਫ਼ਤ ਯਾਤਰਾ, ਆਪਣੇ ਹਿੱਤ ਲਈ ਸਰਕਾਰੀ ਮੁਲਾਜ਼ਮਾਂ ਦੀ ਸਹਾਇਤਾ ਲੈ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਅਤੇ ਪੋਲਿੰਗ ਬੂਥ ਤੇ ਕਬਜ਼ਾ ਕਰਨਾ ਕਾਨੂੰਨਨ ਜੁਰਮ ਹੈ।ਇਸ ਦੀ ਉਲੰਘਣਾ ਦੀ ਸੂਰਤ ਵਿਚ 3 ਸਾਲ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਗਰਗ ਨੇ ਅੱਗੇ ਦੱਸਿਆ ਕਿ ਸੈਕਸਨ 126 ਅਨੁਸਾਰ ਚੋਣ ਪ੍ਰਚਾਰ ਬੰਦ ਹੋਣ ਉਪਰੰਤ ਕਿਸੇ ਰਾਜਨੀਤਿਕ ਪਾਰਟੀ ਵਲੋਂ ਪਬਲਿਕ ਮੀਟਿੰਗ ਕਰਨ ਤੇ ਪਾਬੰਦੀ ਹੈ।ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2 ਸਾਲ ਤੱਕ ਦੀ ਸ਼ਜਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸੈਕਸ਼ਨ 127 ਰਾਹੀਂ ਚੋਣ ਮੀਟਿੰਗ ਵਿਚ ਅਸ਼ਾਂਤੀ ਫੈਲਾਉਣ ਦੀ ਮਨਾਹੀ ਹੈ। ਇਸ ਦੀ ਉਲੰਘਣਾ ਦੀ ਸੂਰਤ ਵਿਚ ਛੇ ਮਹੀਨੇ ਤੱਕ ਦੀ ਸਜ਼ਾ ਜਾਂ 2000 ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੈਕਸ਼ਨ 128 ਰਾਹੀਂ ਵੋਟਰਾਂ ਦੀ ਪੋਲ ਕੀਤੀ ਗਈ ਵੋਟ ਦੀ ਗੋਪਨੀਤਾ (ਸੀਕਰੈਸੀ ) ਰੱਖਣ ਦਾ ਉਪਬੰਧ ਹੈ। ਜੇਕਰ ਕਿਸੇ ਵਿਅਕਤੀ ਵਲੋਂ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਕਿ ਉਸ ਨੂੰ 3 ਮਹੀਨੇ ਤੱਕ ਦੀ ਸ਼ਜਾ ਜਾਂ 2000 ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।ਸੈਕਸ਼ਨ 130 ਅਨੁਸਾਰ ਪੋਲਿੰਗ ਸਟੇਸ਼ਨ ਉਪਰ ਜਾਂ ਪੋਲਿੰਗ ਸਟੇਸ਼ਨ ਦੇ ਨਜ਼ਦੀਕ ਚੋਣ ਪ੍ਰਚਾਰ ਕਰਨ ਦੀ ਸਖਤ ਮਨਾਹੀ ਹੈ।ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 250 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਸੈਕਸ਼ਨ 131 ਅਨੁਸਾਰ ਪੋਲਿੰਗ ਸਟੇਸ਼ਨ ਵੁਪਰ ਜਾਂ ਪੋਲਿੰਗ ਸਟੇਸ਼ਨ ਦੇ ਨਜ਼ਦੀਕ ਲਾਊਡ ਸਪੀਕਰ ਜਾਂ ਪੋਲਿੰਗ ਪਾਰਟੀ ਦੇ ਕੰਮ ਵਿਚ ਰੁਕਾਵਟ ਪਾਉਣ ਦੀ ਮਨਾਹੀ ਹੈ। ਇਸ ਦੀ ਉਲੰਘਣਾ ਕਰਨ ਦੀ ਸੂਰਤ ਵਿਚ 3 ਮਹੀਨੇ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਇਸੇ ਤਰ੍ਹਾਂ ਸੈਕਸ਼ਨ 132 ਰਾਹੀਂ ਪੋਲਿੰਗ ਸਟੇਸ਼ਨ ਦੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਵੋਟਰ ਵਲੋਂ ਪੋਲਿੰਗ ਪਾਰਟੀ ਨਾਲ ਗਲਤ ਵਿਵਹਾਰ ਕਰਨ ਦੀ ਮਨਾਹੀ ਹੈ। ਸਬੰਧਿਤ ਵਿਅਕਤੀ ਵਲੋਂ ਦੁਬਾਰਾ ਪੋਲਿੰਗ ਸਟੇਸ਼ਨ ਵਿਚ ਦਾਖਲ ਹੋਣ ਦੀ ਸੂਰਤ ਵਿਚ ਉਸ ਨੂੰ 3 ਮਹੀਨੇ ਤੱਕ ਦੀ ਸ਼ਜਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।ਸੈਕਸ਼ਨ 133 ਅਨੁਸਾਰ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਵੋਟਰਾਂ ਲਈ ਅਵੈਧ ਤੌਰ ’ਤੇ ਵਹੀਕਲਾਂ ਜਾਂ ਆਉਣ ਜਾਣ ਦਾ ਪ੍ਰਬੰਧ ਕਰਨ ਦੀ ਮਨਾਹੀ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 3 ਮਹੀਨੇ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੈਕਸ਼ਨ 134 ਬੀ ਅਨੁਸਾਰ ਕਿਸੇ ਵੀ ਵਿਅਕਤੀ ਵਲੋਂ ਪੋਲਿੰਗ ਸਟੇਸ਼ਨ ਵਿਚ ਜਾਂ ਇਸ ਦੇ ਨਜ਼ਦੀਕ ਕਿਸੇ ਵੀ ਕਿਸਮ ਦੇ ਹਥਿਆਰ ਲੈ ਕੇ ਜਾਣਾ ਸਖਤ ਮਨ੍ਹਾ ਹੈ।ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2 ਸਾਲ ਤੱਕ ਦੀ ਸਜਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸੈਕਸ਼ਨ 135 ਰਾਹੀਂ ਪੋਲਿੰਗ ਸਟੇਸ਼ਨ ਤੋਂ ਬੈਲਟ ਪੇਪਰ ਹਟਾਉਣਾ ਕਾਨੂੰਨਨ ਜੁਰਤ ਹੈ।ਇਸ ਦੀ ਪਾਲਣਾ ਨਾ ਕੀਤੇ ਜਾਣ ਤੇ ਇਕ ਸਾਲ ਦੀ ਸਜਾ ਜਾਂ 500 ਰੁਪਏ ਜੁਰਮਾਨਾ ਹੋ ਸਕਦਾ ਹੈ। ਸੈਕਸ਼ਨ 135 ਏ ਅਨੁਸਾਰ ਪੋਲਿੰਗ ਬੂਥ ਤੇ ਕਬਜਫ ਕਰਨ ਦੀ ਮਨਾਹੀ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 1 ਤੋਂ 3 ਸਾਲ ਤੱਕ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ।ਸੈਕਸ਼ਨ 135 ਸੀ ਰਾਹੀਂ ਪੋਲਿੰਗ ਵਾਲੇ ਦਿਨ ਸ਼ਰਾਬ ਨੂੰ ਵੇਚਣ, ਖਰੀਦਣ ਜਾਂ ਵੰਡਣ ਦੀ ਸਖਤ ਮਨਾਹੀ ਹੈ।ਇਸ ਹਦਾਇਤ ਦੀ ਪਾਲਣਾ ਨਾ ਕਰਨ ਤੇ 6 ਮਹੀਨੇ ਦੀ ਕੈਦ ਜਾਂ 2000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਕੀਤੇ ਜਾ ਸਕਦੇ ਹਨ।
ਚੋਣਾਂ ਨਾਲ ਸਬੰਧਿਤ ਪੇਪਰ, ਦਸਤਾਵੇਜ, ਬੈਲਟ ਪੇਪਰ ਜਾਂ ਬੈਲਟ ਬਕਸਿਆਂ ਨੂੰ ਨੁਕਸਾਨ ਪਹੁੰਚਾਉਣਾ ਮਨ੍ਹਾਂ ਹੈ। ਇਸ ਦੀ ਉਲੰਘਣਾ ਦੀ ਸੂਰਤ ਵਿਚ 6 ਮਹੀਨੇ ਤੱਕ ਦੀ ਸ਼ਜਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
Punjab Post Daily Online Newspaper & Print Media