Wednesday, July 1, 2026

ਕਸਬਾ ਅਮਰਕੋਟ ਵਿੱਚ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ ਟ੍ਰੈਫਿਕ ਸਮੱਸਿਆ

ਅਲਗੋਕੋਠੀ/ ਅਮਰਕੋਟ, 3 ਫਰਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਕਸਬਾ ਅਮਰਕੋਟ ਵਿਚ ਟ੍ਰੈਫਿਕ ਦੀ ਸੱਮਸਿਆ ਦਾ ਕੋਈ ਵੀ ਪੂਖਤਾ ਪ੍ਰੰਬਧ ਨਹੀ ਹੈ, ਜਿਸ ਕਰ ਕੇ ਇਹ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ।ਬਜਾਰ ਵਿਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ `ਤੇ ਨਜਾਇਜ਼ ਕਬਜ਼ਾ ਕਰ ਕੇ ਦੂਰ ਦੂਰ ਤਕ ਆਪਣਾ ਸਮਾਨ ਖਿਲਾਰਿਆ ਹੋਇਆ ਹੈ ਅਤੇ ਰੇਹੜੇ, ਰੇਹੜੀਆਂ ਵਾਲੇ ਵੀ ਬਜਾਰ ਦੇ ਵਿਚਕਾਰ ਹੀ ਖੜੇ ਕਰ ਕੇ ਸਬਜੀਆਂ ਵੇਚਣ ਲਗ ਜਾਂਦੇ ਹਨ।ਰਹਿਦੀ ਕਸਰ ਮਿੰਨੀ ਬੱਸਾਂ ਵੀ ਰਸਤੇ ਵਿਚ ਖੜੀਆਂ ਕਰਕੇ ਸਵਾਰੀਆਂ ਬਿਠਉਣ ਦਾ ਸਿਲਸਿਲਾ ਸਾਰਾ ਦਿਨ ਚੱਲਦਾ।PPN0302201702

ਦੁਪਿਹਰ ਦੇ ਟਾਇਮ ਜਦ ਸਕੂਲਾਂ ਵਿਚ ਛੁੱਟੀ ਹੁੁੰਦੀ ਹੈ ਤਾਂ ਇਹ ਸਮਸਿਆ ਹੋਰ ਗੰਭੀਰ ਹੋ ਜਾਂਦੀ ਹੈ, ਜਦ ਲੰਮੀਆਂ ਲੰਮੀਆਂ ਕਤਾਰਾਂ ਲਗ ਜਾਂਦੀਆਂ ਹਨ।ਪਰ ਪ੍ਰਸ਼ਾਸ਼ਨ ਦਾ ਇਸ ਪਾਸੇ ਨਾ ਧਿਆਨ ਹੋਣ ਕਾਰਣ ਪੂਰੀ ਤਰਾਂ ਜਾਮ ਲਗ ਜਾਂਦਾ ਹੈ ਅਤੇ ਸਕੂਲੀ ਬਚਿਆਂ ਨੂੰ ਲੰਮਾ ਸਮਾਂ ਸਕੂਲ ਵੈਨਾਂ ਵਿਚ ਹੀ ਬੈਂਠ ਕੇ ਗੁਜਾਰਨਾਂ ਪੈਦਾਂ ਹੈ ।ਇਸ ਸੰਬਧੀ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ  ਟ੍ਰੈਫਿਕ ਦੀ ਸਮਸਿਆ ਤੋ ਨਿਜ਼ਾਤ ਦਿਵਾਈ ਜਾਵੇ ਤਾਂ ਜੋ ਸਕੂਲੀ ਬੱਚੇ ਅਤੇ ਆਮ ਲੋਕ ਸਹੀ ਸਮੇਂ ਸਿਰ ਆਪਣੇ ਕੰਮਾਂ `ਤੇ ਅਤੇ ਬਚੇ ਘਰਾਂ ਨੂੰ ਪਹੰੁਚ  ਸਕਣ।ਇਸ ਸਬੰਧੀ ਜਦ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵਿਰਦੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਚੋਣਾਂ ਕਾਰਨ ਕਈ ਦਿਨਾਂ ਤੋ ਵੱਖ ਵੱਖ ਥਾਵਾਂ `ਤੇ ਉਨਾਂ ਦੀਆਂ ਡਿਉਟੀਆਂ ਲਗੀਆਂ ਹੋੲੌਆਂ ਹਨ ਅਤੇ ਚੋਣਾ ਤੋਂ ਬਾਅਦ ਇਸ ਟ੍ਰੈਫਿਕ ਸਮੱਸਿਆ ਵਲ ਪੂਰੀ ਤਰਾਂ ਧਿਆਨ ਦਿਤਾ ਜਾਵੇਗਾ ਅਤੇ ਕਿਸੇ ਨੂੰ ਵੀ ਕੋਈ ਵੀ ਮੁਸ਼ਕਲ ਨਹੀ ਆਉਣ ਦਿਤੀ ਜਾਵੇਗੀ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply