ਕਮੇਟੀ ਸਿੱਖ ਰਹਿਤ ਮਰਿਯਾਦਾ, ਅਣਖ ਤੇ ਸਿੱਖ ਸਿਧਾਤਾਂ ਦੀ ਰਾਖੀ ਲਈ ਵਚਨਬੱਧ -ਜੀ.ਕੇ
ਨਵੀਂ ਦਿੱਲੀ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਅਖ਼ੌਤੀ ਡੇਰੇਦਾਰਾਂ ਦੇ ਖਿਲਾਫ਼ ਜੋ ਪਹਿਲੇ ਸੀ ਉਹ ਅੱਜ ਵੀ ਹੈ।ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਧਾਨਸਭਾ ਚੋਣਾਂ ’ਚ ਡੇਰਾ ਸਿਰਸਾ ਵੱਲੋਂ ਹਿਮਾਇਤ ਕਰਨ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਦਿੱਲੀ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਪਨਾਹ ਦੇਣ ਪਿੱਛੇ ਡੇਰੇ ਦੀ ਵੱਡੀ ਭੂਮਿਕਾ ਰਹੀ ਹੈ।ਪੰਥ ਅਤੇ ਗ੍ਰੰਥ ਨੂੰ ਪੂਰਨ ਤੌਰ ਤੇ ਸਮਰਪਿਤ ਹੋਣ ਦਾ ਦਾਅਵਾ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਆਪਣੀ ਪਾਰਟੀ ਦੇ ਵਿਧਾਨਸਭਾ ਚੋਣਾਂ ਦੇ ਉਮੀਦਵਾਰਾਂ ਦੇ ਉਲਟ ਜਾਂਦੇ ਹੋਏ ਡੇਰਾ ਮੁੱਖੀ ਦੇ ਖਿਲਾਫ਼ ਕਰੜੀ ਭਾਸ਼ਾ ’ਚ ਮੀਡੀਆ ਨੂੰ ਹੈਰਾਨੀਜਨਕ ਬਿਆਨ ਜਾਰੀ ਕੀਤਾ। 
ਇੱਕ ਕਦਮ ਅੱਗੇ ਹੋਰ ਵੱਧਦੇ ਹੋਏ ਜੀ.ਕੇ. ਨੇ ਡੇਰਾ ਮੁੱਖੀ ਦੇ ਕਿਸੇ ਵੀ ਸਤਿਸੰਗ ਦੇ ਪੰਜਾਬ ’ਚ ਆਯੋਜਿਤ ਹੋਣ ਤੇ ਡੱਟਵਾਂ ਵਿਰੋਧ ਕਮੇਟੀ ਵੱਲੋਂ ਕਰਨ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਸਾਡਾ ਸਟੈਂਡ ਉਕਤ ਆਦਤਨ ਅਪਰਾਧੀ ਸੋਚ ਦੇ ਬਹਰੂਪਿਏ ਖਿਲਾਫ਼ ਜੋ ਪਹਿਲੇ ਸੀ, ਉਹ ਅੱਜ ਵੀ ਹੈ। ਧਾਰਮਿਕ ਸੰਸਥਾਂ ਦਾ ਮੁੱਖੀ ਹੋਣ ਦੇ ਨਾਤੇ ਗੈਰ ਕਿਰਦਾਰੀ ਕਿਸੇ ਵੀ ਬਾਬੇ ਦਾ ਪੱਖ ਪੂਰਨਾ ਸਾਡਾ ਕੰਮ ਨਹੀਂ ਹੈ। ਕਮੇਟੀ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਡੇਰੇ ਦੇ ਮਸਲੇ ਨੂੰ ਲੈ ਕੇ ਕੀਤੀ ਗਈ ਜਵਾਬਤਲਬੀ ਦੇ ਖਿਲਾਫ਼ ਜੀ.ਕੇ. ਦਾ ਪਲਟਵਾਰ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਨ ਦੀ ਕਵਾਇਦ ਦੀ ਕੜੀ ਨਜ਼ਰ ਆਉਂਦਾ ਹੈ।
ਜੀ.ਕੇ ਨੇ ਕਿਹਾ ਕਿ ਨੈਸ਼ਨਲ ਮੀਡੀਆ ਵਿਚ ਜਦੋਂ ਵੀ ਡੇਰਾ ਮੁੱਖੀ ਦੇ ਖਿਲਾਫ਼ ਕਿਸੇ ਵੀ ਵਿਚਾਰ-ਚਰਚਾ ਵਿਚ ਉਨ੍ਹਾਂ ਨੂੰ ਕਮੇਟੀ ਦਾ ਪੱਖ ਰੱਖਣ ਲਈ ਬੁਲਾਇਆ ਗਿਆ ਤਾਂ ਹਮੇਸ਼ਾ ਹੀ ਅਸੀਂ ਡੇਰੇ ਦੇ ਖਿਲਾਫ਼ ਤੱਥਾਂ ਅਤੇ ਸਬੂਤਾਂ ਦੇ ਸਹਾਰੇ ਆਪਣੇ ਵਿਚਾਰ ਰੱਖੇ ਜਿਸ ਦੀ ਗਵਾਹੀ ਸ਼ੋਸ਼ਲ ਮੀਡੀਆ ਭਰਦਾ ਹੈ। ਡੇਰਾ ਮੁੱਖੀ ਦੀ ਫ਼ਿਲਮਾਂ ਦਾ ਨਾ ਸਿਰਫ ਅਸੀਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਸਗੋਂ ਦਿੱਲੀ ਦੇ ਕਿਸੇ ਵੀ ਸਿਨੇਮੇ ਵਿਚ ਉਸਦੀ ਫਿਲਮ ਨਹੀਂ ਚਲਣ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media