Monday, November 23, 2026

ਮਾਡਲ ਬੂਥ ਬਣੇ ਵੋਟਰਾਂ ਦੀ ਖਿੱਚ ਦਾ ਕੇਂਦਰ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਵਿਧਾਨ ਸਭਾ ਚੌਣਾਂ 2017 ਨੂੰ ਅਮਨੋ ਅਮਾਨ ਨਾਲ ਨਿਪੜੇ ਚਾੜਨ  ਲਈ ਜਿਥੇ ਜ਼ਿਲ਼੍ਹਾ ਪ੍ਰਸ਼ਾਸਨ ਵੱਲੋ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਲੋਕਾਂ ਨੂੰ ਵੋਟ ਪਾਉਂਣ ਲਈ ਆਕਰਸ਼ੀਤ ਕਰਨ ਲਈ ਮਾਡਲ ਬੂਥ ਵੀ ਬਣਾਏ ਗਏ ਸਨ।ਹਲਕਾ ਫਾਜ਼ਿਲਕਾ ਵਿਖੇ ਹੇਠ ਦੱਸੇ ਕੁੱਲ 10 ਮਾਡਲ ਬੂਥ ਬਣਾਏ ਗਏ ਸਨ।  PPN0402201710
ਇਹਨਾਂ ਮਾਡਲ ਬੂਥਾਂ ਬਾਰੇ ਜਾਣਕਾਰੀ ਦਿੰਦੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨੇ ਦੱਸਿਆ ਕਿ ਚੁਨਾਂਵ ਆਯੋਗ ਦੇ ਦਿਸ਼ਾ ਨਿਰਦੇਸ਼ਾ ਤੇ ਲੋਕਾਂ ਨੂੰ ਨਿਰਪੱਖ, ਨਿਡਰ ਅਤੇ ਨਿਰੋਲ ਢੰਗ ਨਾਲ ਆਪਣੇ ਸੰਵੇਧਾ੍ਯਨਿਕ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇਹਨਾਂ ਮਾਡਲ ਬੂਥਾਂ ਦਾ ਨਿਰਮਾਨ ਕੀਤਾ ਗਿਆ ਹੈ।ਜਿਨਾਂ ਵਿੱਚ ਵੋਟਰਾਂ ਦਾ ਸਵਾਗਤ ਰੈਡ ਕਾਰਪੈਟ ਵਿਛਾ ਕੇ, ਰੰਗੋਲੀ ਬਣਾ ਕੇ ਅਤੇ ਗੁਬਾਰੇ ਲੱਗਾਕੇ ਕੀਤਾ ਗਿਆ।ਵਾਲੰਟੀਅਰ ਵਿਦਿਆਰਥੀਆਂ ਵੱਲੋ ਵੋਟਰਾਂ ਨੂੰ ਗੁਲਾਬ ਦੇ ਫੁੱਲ ਦੇ ਕੇ `ਜੀ ਆਇਆਂ ਨੂੰ` ਆਖਿਆ ਅਤੇ ਚਾਕਲੇਟ ਨਾਲ ਮੁਹ ਮੀਠਾ ਕਰਵਾਇਆ ਗਿਆ। ਖਾਸ਼ ਗੱਲ ਇਹ ਸੀ ਕਿ ਇਹਨਾਂ ਮਾਡਲ ਬੂਥਾਂ ਤੇ ਸਿਰਫ ਮਹਿਲਾ ਅਮਲੇ ਨੂੰ ਹੀ ਤੈਨਾਤ ਕੀਤਾ ਗਿਆ ਸੀ।PPN0402201712
ਇਹਨਾਂ ਦਿਲ ਖਿੱਚਵੇ ਮਾਡਲ ਬੂਥਾਂ ਨੂੰ ਸਜਾਉਣ ਦੇ ਲਈ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਯੋਗਦਾਨ ਸ਼ਲਾਂਗਾਯੋਗ ਸੀ। ਜਿਸ ਦੇ ਲਈ ਮੈਡਮ ਈਸ਼ਾ ਕਾਲੀਆ ਨੇ ਜ਼ਿਲ਼੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ ਸਿੱਖਿਆ) ਪ੍ਰਗਟ ਸਿੰਘ ਬਰਾੜ ਨੂੰ ਵਧਾਈ ਦਿਤੀ। ਇਸ ਮੌਕੇ ਮੈਡਮ ਕਾਲੀਆ ਅਤੇ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਨੇ ਮਾਡਲ ਪੋਲਿੰਗ ਸਟੇਸ਼ਨਾਂ ਦੇ ਸਟਾਫ ਨੂੰ ਮੁਸਤੈਦੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪਹਿਲੀ ਵਾਰੀ ਆਪਣੀ ਵੋਟ ਦੀ ਵਰਤੋ ਕਰਨ ਆਏ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ ਅਫਜ਼ਾਈ ਕੀਤੀ।
ਦੁਜੇ ਪਾਸੇ ਆਮ ਲੌਕਾਂ, ਖਾਸ਼ ਕਰਕੇ ਯੁਵਾਵਰਗ ਨੇ ਸਥਾਨਕ ਜ਼ਿਲਾਂ ਪ੍ਰਸਾਸ਼ਨ ਦੇ ਇਸ ਵਨੇਕਲੇ ਉਪਰਾਲੇ ਦੀ ਦਿੱਲ ਖੋਲ ਕੇ ਸ਼ਲਾਂਗਾ ਕੀਤੀ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply