Wednesday, March 25, 2026

ਤਿੰਨ ਝਗੜਿਆਂ ਵਿਚ ਚਾਰ ਜ਼ਖ਼ਮੀ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਘੁਰਕਾਂ, ਰਾਣਾ ਕਲੋਨੀ ਅਤੇ ਕੋੜਿਆਂ ਵਾਲੀ ਵਿਚ ਹੋਏ ਤਿੰਨ ਝਗੜਿਆਂ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। PPN0402201713
ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮਹਿੰਦਰ ਕੌਰ (48) ਵਾਸੀ ਪਿੰਡ ਘੁਰਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਰਿਸ਼ਤੇਦਾਰ ਦੇ ਲੜਕੇ ਅਖੌਤੀ ਰੂਪ ਨਾਲ ਘਰ ਦੇ ਨੇੜੇ ਹੁਲੜਬਾਜੀ ਕਰਦੇ ਹਨ। ਜਿਨਾਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਸਵੇਰੇ ਲਗਭਗ 9 ਵਜੇ ਜਦੋਂ ਮਹਿੰਦਰ ਕੌਰ ਨੇ ਉਕਤ ਨੋਜ਼ਵਾਨਾਂ ਨੂੰ ਇਸ ਸਬੰਧੀ ਰੋਕਿਆ ਤਾਂ ਉਨਾਂ ਨੇ ਉਸਦੇ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।
ਇਸੇ ਝਗੜੇ ਵਿਚ ਜ਼ਖ਼ਮੀ ਗੋਪਾਲ ਸਿੰਘ (62) ਵਾਸੀ ਪਿੰਡ ਘੁਰਕਾਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਅਪਾਣੇ ਘਰ ਦੇ ਨੇੜੇ ਖੜਾ ਸੀ ਤਾਂ ਉਸਨੇ ਆਪਣੇ ਰਿਸ਼ਤੇਦਾਰਾਂ ਦੀ ਲੜਕੀ ਨੂੰ ਮੰਜ਼ੀ ਨੂੰ ਚੁੱਕਕੇ ਇੱਕ ਪਾਸੇ ਰੱਖਣ ਦੀ ਗੱਲ ਕਹੀ। ਜਿਸ ਸਬੰਧੀ ਪਿੰਡ ਵਾਸੀ ਉਸਦੇ ਰਿਸ਼ਤੇਦਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਹੱਥਾਂ ਤੇ ਸੱਟਾਂ ਲੱਗੀਆਂ ਹਨ।
ਇਸ ਤੋਂ ਇਲਾਵਾ ਪਿੰਡ ਰਾਣਾ ਦੀ ਕਲੋਨੀ ਵਿਚ ਹੋਏ ਝਗੜੇ ਵਿਚ ਇੱਕ ਔਰਤ ਜ਼ਖ਼ਮੀ ਹੋ ਗਈ। ਪਿੰਡ ਵਾਸੀ ਔਰਤ ਕਸ਼ਮੀਰਾ ਬਾਈ (45) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨਾਂ ਦੇ ਗੁਆਂਢੀਆਂ ਦਾ ਆਪਸ ਵਿਚ ਝਗੜਾ ਹੋਇਆ ਸੀ ਅਤੇ ਉਸਦਾ ਬੇਟਾ ਝਗੜੇ ਵਿਚ ਵਿਚ ਵਚਾਅ ਕਰਨ ਲਈ ਗਿਆ ਸੀ। ਜਿਸਦੀ ਉਕਤ ਗੁਆਂਢੀ ਰੰਜਿਸ਼ ਰਖਦੇ ਹਨ। ਉਸਨੇ ਦੱਸਿਆ ਕਿ ਬੀਤੀ ਸ਼ਾਮ ਲਗਭਗ 7.30 ਵਜੇ ਜਦੋਂ ਉਹ ਆਪਣੇ ਘਰ ਵਿਚ ਕੰਮ ਕਰ ਰਹੀ ਸੀ ਤਾਂ ਗੁਆਂਢੀ ਵਿਅਕਤੀਆਂ ਨੇ ਰੰਜਿਸ਼ ਦੇ ਚਲਦੇ ਉਸਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਸਰੀਰ ਤੇ ਸੱਟਾਂ ਲੱਗੀਆਂ ਹਨ।
ਇਸ ਦੇ ਨਾਲ ਹੀ ਉਪਮੰਡਲ ਦੇ ਪਿੰਡ ਕੋੜਿਆਂ ਵਾਲੀ ਵਿਚ ਹੋਏ ਝਗੜੇ ਵਿਚ ਇੱਕ ਔਰਤ ਜ਼ਖ਼ਮੀ ਹੋ ਗਈ। ਪਿੰਡ ਵਾਸੀ ਸੁਨੀਤਾ ਰਾਣੀ (30) ਨੇ ਦੱਸਿਆ ਕਿ ਉਸਦਾ ਪਤੀ ਅਖੌਤੀ ਰੂਪ ਨਾਲ ਨਸ਼ਾ ਕਰਕੇ ਉਸਦੇ ਨਾਲ ਮਾਰਕੁੱਟ ਕਰਦਾ ਹੈ। ਬੀਤੀ ਰਾਤ ਲਗਭਗ 8 ਵਜੇ ਜਦੋਂ ਉਹ ਆਪਣੇ ਘਰ ਵਿਚ ਕੰਮ ਕਰ ਰਹੀ ਸੀ ਤਾਂ ਉਸਦੇ ਪਤੀ ਨੇ ਉਸਦੇ ਨਾਲ ਝਗੜਾ  ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਸਦੇ ਪਤੀ, ਜੇਠ ਅਤੇ ਜੇਠਾਨੀ ਨੇ ਉਸਦੇ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਸਰੀਰ ਤੇ ਸੱਟਾਂ ਲੱਗੀਆਂ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply