Thursday, March 26, 2026

ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵਲੋਂ ਸਵੀਪ ਟਾਵਰ ਦਾ ਉਦਘਾਟਨ

ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵੋਟਰ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮਲਿਕਪੁਰ ਚੌਕ ਨਜਦੀਕ ਕੋਰਟ ਕੰਪਲੈਕਸ ਵਿਖੇ ਸਵੀਪ ਤਹਿਤ ਵੋਟਰ ਨੂੰ ਜਾਗਰੂਕ ਕਰਨ ਲਈ ਸਵੀਪ ਟਾਵਰ ਦਾ ਉਦਘਾਟਨ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲਾ ਚੋਣ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰੇਸ਼ ਮਹਾਜਨ ਵਧੀਕ ਜਿਲਾ ਨੋਡਲ ਅਫਸਰ ਸਵੀਪ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ। PPN0402201723
ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਨੇ ਕਿਹਾ ਕਿ ਸਵੀਪ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਲੇ ਅੰਦਰ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ ਹਨ।ਜਿਸ ਤਹਿਤ ਮਿਸ਼ਨ ਰੋਡ ‘ਤੇ ਬਣੇ ਚੌਕ ਨੂੰ ਸਵੀਪ ਚੌਕ ਬਣਾਇਆ ਗਿਆ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ  ਸਕੂਲਾਂ-ਕਾਲਜਾਂ ਵਿੱਚ ਪੇਂਟਿੰਗ, ਭਾਸ਼ਣ ਅਤੇ ਲੇਖਣ ਮੁਕਾਬਲੇ ਕਰਵਾ ਕੇ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ  25 ਜਨਵਰੀ ਨੂੰ ਜਿਲਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਵਿੱਚ ਪੈਂਦੇ ਸਮੂਹ 565 ਪੋਲਿੰਗ ਸ਼ਟੇਸਨਾਂ ਤੇ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਅਤੇ ਜਿਲਾ ਪੱਧਰ ‘ਤੇ ਐਵਲਾਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਵੀ ਵੋਟਰ ਡੇ ਮਨਾਇਆ ਗਿਆ।ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੋਟ ਪਾਉਂਣ ਦੇ ਪ੍ਰਤੀ ਸੁੰਹ ਚੁੱਕਾਈ ਗਈ।ਉਨਾਂ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਸਾਨੂੰ ਸਾਰਿਆਂ ਨੂੰ  ਚਾਹੀਦਾ ਹੈ ਕਿ ਆਸੀਂ ਆਪਣੇ ਅਧਿਕਾਰ ਦਾ ਪ੍ਰਯੋਗ ਬਿਨਾਂ ਕਿਸੇ ਡਰ, ਲਾਲਚ ਤੇ ਨਿਡਰ ਹੋ ਕੇ ਕਰੀਏ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਨੂੰ ਸਵੀਪ ਗਤੀਵਿਧੀਆਂ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਕਰਕੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਰਾਜ ਪੱਧਰੀ ਇਨਾਮ ਦਿੱਤਾ ਗਿਆ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply