Friday, March 27, 2026

ਕਲਾਸ਼ੇਸ਼ਤਰਾ ਮਨੀਪੁਰ ਥੀਏਟਰ ਗਰੁੱਪ ਵੱਲੋਂ ਪਦਮ ਸ੍ਰੀ ਪੁਰਸਕਾਰ ਸਨਮਾਨਿਤ ਕਨਹਾਈ ਲਾਲ ਦੇ ਨਾਟਕ ‘ਪੇਬੇਟ’ ਦਾ ਮੰਚਨ

ਅੰਮਿ੍ਰਤਸਰ, 4 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸ਼ੋ੍ਰਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14 ਵਾਂ ਰਾਸ਼ਟਰੀ ਰੰਗਮੰਚ ਉਤਸਵ 28 ਜਨਵਰੀ ਤੋਂ 6 ਫਰਵਰੀ 2017 ਤੱਕ ਚੱਲ ਰਹੇ ਨੈਸ਼ਨਲ ਥੀਏਟਰ ਫੈਸਟੀਵਲ ਦੇ ਅਠਵੇਂ ਦਿਨ ਕਲਾਸ਼ੇਸ਼ਤਰਾ ਮਨੀਪੁਰ ਥੀਏਟਰ ਗਰੁੱਪ ਦੀ ਟੀਮ ਵੱਲੋਂ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕਨਹਾਈ ਲਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪੇਬੇਟ’ ਦਾ ਭਾਵਪੂਰਵਕ ਮੰਚਣ ਕੀਤਾ ਗਿਆ। PPN0402201724

ਪੇਬੇਟ ਇਕ ਪੰਛੀ ਦਾ ਨਾਂ ਹੈ ਅਤੇ ਇਹ ਇਕ ਮਨੀਪੁਰ ਦੀ ਲੋਕ ਕਥਾ ਹੈ ਜਿਸ ਨੂੰ ਕਿ ਮਨੀਪੁਰ ਦੇ ਬਜ਼ੁਰਗ ਆਪਣੇ ਬੱਚਿਆ ਨੂੰ ਸੁਣਾਉਂਦੇ ਹਨ। ਇਹ ਲੋਕ ਕਥਾ ਲੋਕਾਂ ਦੇ ਜੀਵਨ ਵਿੱਚ ਰਚ-ਮਿਚ ਗਈ ਹੈ। ਕਨਹਾਈ ਲਾਲ ਜੀ ਨੇ ਇਸ ਲੋਕ ਕਥਾ ਨੂੰ ਅੱਜ ਦੇ ਹਾਲਾਤ ਮੁਤਾਬਿਕ ਇਕ ਰਾਜਨੀਤੀਕ ਵਿਅੰਗ ਦੇ ਤੌਰ ਤੇ ਵਰਤਿਆ ਹੈ। ਕਨਹਾਈ ਲਾਲ ਜੀ ਦੀ ਕੋਸ਼ਿਸ਼ ਹੈ ਕਿ ਇਸ ਲੋਕ ਕਥਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਪੇਬੇਟ ਨਾਮ ਦਾ ਪੰਛੀ ਚਿੱੜੀ ਤੋਂ ਵੀ ਛੋਟਾ ਹੁੰਦਾ ਹੈ ਜੋ ਕਈ ਸਾਲਾਂ ਤੋਂ ਨਜ਼ਰ ਨਹੀਂ ਆ ਰਿਹਾ ਹੈ। ਪੇਬੇਟ ਪੰਛੀ ਦੀ ਮਾਂ ਇਕ ਜੰਗਲੀ ਬਿਲੀ ਤੋਂ ਆਪਣੇ ਬੱਚਿਆਂ ਨੂੰ ਬਚਾਉਂਦੀ ਹੈ। ਉਹ ਆਪਣੇ ਬੱਚਿਆ ਦੇ ਜਵਾਨ ਹੋਣ ਤੱਕ ਬਿੱਲੀ ਦਾ ਮੁਕਾਬਲਾ ਕਰਦੀ ਹੈ। ਜਿਸਨੇ ਕਿ ਛੋਟੇ ਬੱਚੇ ਨੂੰ ਪਕੜ ਲਿਆ ਹੈ ਅਖੀਰ ਵਿੱਚ ਮਾਂ ਅਜਿਹੀ ਹਥਿਆਰ ਵਰਤਦੀ ਹੈ ਅਤੇ ਆਪਣੇ ਬੱਚਿਆ ਨੂੰ ਬਿੱਲੀ ਕੋਲੋਂ ਛੁੱਡਵਾ ਲੈਂਦੀ ਹੈ। ਅਖੀਰ ਵਿੱਚ ਸਾਰੇ ਪੇਬੇਟ ਪੰਛੀ ਇਕੱਠੇ ਹੁੰਦੇ ਨੇ ਤੇ ਜੰਗਲੀ ਬਿੱਲੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਗਾਇਬ ਹੋ ਜਾਂਦੀ ਹੈ। ਇਸ ਨਾਟਕ ਵਿੱਚ ਪਦਮ ਸ੍ਰੀ ਸਬੀਤਰੀ ਦੇਵੀ ਜੀ ਨੇ ਪੇਬੇਟ ਮਾਂ ਦਾ ਰੋਲ ਬਹੁਤ ਹੀ ਬਾਖੂਬੀ ਕੀਤਾ ਅਤੇ ਬੱਚਿਆ ਦਾ ਰੋਲ ਜੀ. ਗੋਕਿਨ, ਪੀ. ਟਾਇਸਨ, ਧੰਨਜੇ ਰਾਬਾ, ਐਚ. ਬੈਮਬੰਮ, ਹੋਲੀਨਾ, ਲੁਬੁਕਾ ਅਤੇ ਜੰਵਲੀ ਬਿੱਲੀ ਦਾ ਰੋਲ ਐਚ. ਤੌਂਬਾ ਨੇ ਕੀਤਾ।ਇਸ ਮੌਕੇ ਨਾਟਕ ਵੇਖਣ ਲਈ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਜਨਾਬ ਤਾਰਿਕ ਅਮਰ ਪਹੁੰਚੇ। ਇਸ ਸਮੇਂ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ੳੂਮਾ ਗੁਰਬਖ਼ਸ਼ ਸਿੰਘ, ਹਿਰਦੇਪਾਲ ਸਿੰਘ, ਮਦੀਹਾ ਗੌਹਰ, ਵਿਜੇ ਸ਼ਰਮਾ, ਹਰਦੀਪ ਗਿੱਲ, ਅਨੀਤਾ ਦੇਵਗਨ, ਹਰਿੰਦਰ ਸੋਹਲ, ਵਿਪਨ ਧਵਨ, ਇੰਦਰਜੀਤ ਸਹਾਰਨ, ਗੁਲਸ਼ਨ ਸੱਗੀ, ਦਲਜੀਤ ਅਰੋੜਾ ਆਦਿ ਹਾਜ਼ਰ ਸਨ।
5 ਫਰਵਰੀ ਨੂੰ ਅਮੈਟਰ ਥੀਏਟਰ ਜੰਮੂ ਦੀ ਟੀਮ ਵੱਲੋਂ ਖਾਲਿਦ ਹੁਸੈਨ ਦਾ ਲਿਖਿਆ ਅਤੇ ਮੁਸ਼ਤਾਕ ਕਾਕ ਦਾ ਨਿਰਦੇਸ਼ਤ ਕੀਤਾ ਨਾਟਕ ‘ਇਸ਼ਕ ਮਲੰਗੀ’ ਪੇਸ਼ ਕੀਤਾ ਜਾਵੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply