Sunday, March 15, 2026

ਦਿੱਲੀ ਕਮੇਟੀ ਨੇ ਡੇਰਾ ਸਾਧ ਤੋਂ ਹਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਦੇ ਖਿਲਾਫ਼ ਕਾਰਵਾਈ ਮੰਗੀ

ਨਵੀਂ ਦਿੱਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਡੇਰਾ ਸਿਰਸਾ ਵਿਖੇ ਪੰਜਾਬ ਚੋਣਾਂ ਲਈ ਹਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਦੇ ਖਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ।ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਕਮੇਟੀ ਅਹੁਦੇਦਾਰਾਂ ਦੀ ਹੋਈ ਆਪਾਤ ਬੈਠਕ ‘ਚ ਕਮੇਟੀ ਵੱਲੋਂ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਪੱਤਰ ਭੇਜਣ ਦਾ ਫੈਸਲਾ ਲਿਆ ਗਿਆ।
ਬੈਠਕ ’ਚ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਮੌਜੂਦ ਸਨ।ਜੀ.ਕੇ ਤੇ ਸਿਰਸਾ ਨੇ ਕਿਹਾ ਕਿ ਡੇਰਾ ਸਾਧ ਦੇ ਨਾਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਰੋਟੀ ਅਤੇ ਬੇਟੀ ਦਾ ਰਿਸ਼ਤਾ ਨਾ ਰੱਖਣ ਦਾ ਹੁਕਮਨਾਮਾ 2007 ਵਿਚ ਜਾਰੀ ਹੋਇਆ ਸੀ।ਇਸ ਕਰਕੇ ਡੇਰੇ ਦੀ ਚੌਖਟ ’ਤੇ ਗਏ ਸਿੱਖ ਉਮੀਦਵਾਰ ਪਹਿਲੀ ਨਜ਼ਰ ਵਿਚ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਨ ਦੇ ਕਥਿਤ ਤੌਰ `ਤੇ ਦੋਸ਼ੀ ਹਨ।
ਜੀ.ਕੇ ਨੇ ਦੋਸ਼ੀਆਂ ਨੂੰ ਪੰਥਕ ਰਿਵਾਇਤਾਂ ਅਨੁਸਾਰ ਸਜ਼ਾ ਦੇਣ ਦੀ ਵਕਾਲਤ ਕਰਦੇ ਹੋਏ ਜਥੇਦਾਰ ਨੂੰ ਭੇਜੇ ਪੱਤਰ ਦਾ ਉਤਾਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਨੂੰ ਵੀ ਭੇਜਿਆ ਹੈ। ਜੀ.ਕੇ ਨੇ ਸਾਫ਼ ਕਿਹਾ ਕਿ ਜਿਸ ਤਰੀਕੇ ਨਾਲ ਕਤਲ, ਬਲਾਤਕਾਰ ਅਤੇ ਚੇਲਿਆਂ ਨੂੰ ਨਪੁੰਸਕ ਬਣਾਉਣ ਦੇ ਦੋਸ਼ਾ ਤਹਿਤ ਅਦਾਲਤਾਂ ਵਿਚ ਗੇੜੇ ਕੱਟ ਰਹੇ ਇਨਸਾਨ ਨੂੰ ਕਿਸੇ ਕੀਮਤ ’ਤੇ ਸਾਧ ਨਹੀਂ ਮੰਨਿਆ ਜਾ ਸਕਦਾ, ਉਸੇ ਤਰ੍ਹਾਂ ਹੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੀ ਉਲੰਘਣਾ ਦਾ ਸਵਾਲ ਹੀ ਨਹੀਂ ਉਠਦਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply