ਪੱਟੀ, 5 ਫਰਵਰੀ (ਅਵਤਾਰ ਸਿੰਘ ਢਿੱਲੋਂ) – ਤੜਕਸਾਰ ਅਚਾਨਕ ਸ਼ਹਿਰ ਵਿਖੇ ਭੁਚਾਲ ਦੀ ਅਫਵਾਹ ਫੈਲਣ ਕਾਰਨ ਸ਼ਹਿਰ ਵਾਸੀ ਅਤੇ ਪਿੰਡਾਂ ਦੇ ਲੋਕ ਘਰਾਂ `ਚੋਂ ਨਿਕਲ ਕੇ ਗਲੀਆ ਅਤੇ ਸੜਕਾਂ `ਤੇ ਆ ਗਏ।ਅਚਾਨਕ ਅੱਧੀ ਰਾਤ ਤੋ ਬਾਅਦ ਸ਼ਹਿਰ ਵਿੱਚ ਇੱਕ-ਦੂਜੇ ਨੂੰ ਫੋਨ ਆਉਣੇ ਸ਼ੁਰੂ ਹੋਏ ਕੇ ਚਾਰ ਵਜੇ ਭਾਰੀ ਭੁਚਾਲ ਆ ਰਿਹਾ ਹੈ।ਤੁਸੀ ਘਰਾਂ ਤੋ ਬਾਹਰ ਆ ਜਾਉ।
ਇਸ ਮੌਕੇ ਬਲਵੰਤ ਸਿੰਘ ਬੰਟੀ, ਸਵਰਨ ਸਿੰਘ, ਬਿੱਲਾ, ਗੁਰਸੇਵਕ ਸਿੰਘ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਸਾਨੂੰ ਗੁਰੁ ਹਰ ਸਹਾਏ, ਫਰੀਦਕੋਟ, ਜਲਾਲਾਬਾਦ ਆਦਿ ਤੋ ਫੋਨ ਆਏ ਕਿ ਸਾਡੇ ਇਲਾਕੇ ਵਿੱਚ ਕਈ ਥਾਵਾਂ `ਤੇ ਗੁਰਦਆਰਿਆਂ ਤੋਂ ਅਨਾਉਸਮੈਂਟ ਹੋਈ ਹੈ ਕੇ ਤੜਕੇ ਚਾਰ ਵਜੇ ਭੁਚਾਲ ਆ ਰਿਹਾ ਹੈ।ਤੁਸੀਂ ਸੁਚੇਤ ਰਹੋ ਬੱਸ ਫਿਰ ਕੀ ਸੀ ਹਵਾ ਵਾਗ ਸ਼ਹਿਰ ਵਿੱਚ ਫੋਨਾਂ ਰਾਹੀਂ ਫੈਲ ਗਿਆ ਕੇ ਭੁਚਾਲ ਆ ਰਿਹਾ ਹੈ। ਲੋਕ ਘਰਾਂ ਤੋ ਬਾਹਰ ਆ ਗਏ ਅਤੇ ਕਈ ਪਿੰਡਾਂ ਵਿੱਚ ਘਰਾਂ ਤੋ ਬਾਹਰ ਆ ਕੇ ਲੋਕ ਠੰਡ ਤੋ ਬਚਣ ਲਈ ਅੱਗ ਬਾਲ ਕੇ ਬੈਠੇ ਰਹੇ।ਅਖੀਰ ਚਾਰ ਵਜੇ ਤੋ ਬਾਅਦ ਲੋਕ ਫਿਰ ਘਰਾਂ ਨੂੰ ਚਲੇ ਗਏ ਅਤੇ ਭੂਚਾਲ ਬੱਸ ਐਵੇ ਰੋਲਾ ਹੀ ਸਾਬਿਤ ਹੋਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media